ਗਾਇਕਾ, ਲੇਖਿਕਾ ਤੇ ਸੰਗੀਤਕਾਰਾ ਮੀਨਾ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਆ, ਲਤਾ ਮੰਗੇਸ਼ਕਰ ਨੇ ਦਿੱਤੀ ਵਧਾਈ

TeamGlobalPunjab
1 Min Read

 ਨਿਊਜ਼ ਡੈਸਕ – ਗਾਇਕਾ,ਲੇਖਿਕਾ ਤੇ ਸੰਗੀਤਕਾਰਾ ਮੀਨਾ ਖਾਡੀਕਰ ਨੂੰ ਰੇਡੀਓ ਮਿਰਚੀ ਦੇ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਮੀਨਾ ਦੀ ਵੱਡੀ ਭੈਣ ਤੇ ਸੁਰ ਕੋਕੀਲਾ ਲਤਾ ਮੰਗੇਸ਼ਕਰ ਨੇ ਦਿੱਤੀ ਹੈ।

ਲਤਾ ਮੰਗੇਸ਼ਕਰ ਨੇ ਟਵੀਟ ਕੀਤਾ, ‘ਮੇਰੀ ਛੋਟੀ ਭੈਣ ਮੀਨਾ ਨੂੰ ਰੇਡੀਓ ਮਿਰਚੀ ਦਾ ਲਾਈਫਟਾਈਮ ਅਚੀਵਮੈਂਟ ਐਵਾਰਡ (ਮਰਾਠੀ) ਮਿਲਿਆ ਹੈ। ਮੀਨਾ ਬਹੁਤ ਵਧੀਆ ਸੰਗੀਤਕਾਰ, ਗਾਇਕਾ ਤੇ ਲੇਖਿਕਾ ਹੈ। ਮੈਂ ਉਸ ਨੂੰ ਆਸ਼ੀਰਵਾਦ ਦਿੰਦੀ ਹਾਂ ਕਿ ਉਸਨੂੰ ਹੋਰ ਪੁਰਸਕਾਰ ਮਿਲਦੇ ਰਹਿਣ।

ਦੱਸ ਦਈਏ ਕਿ ਮੀਨਾ ਨੇ ਬਹੁਤ ਸਾਰੇ ਮਰਾਠੀ ਤੇ ਹਿੰਦੀ ਗੀਤ ਲਿਖੇ ਤੇ ਗਾਏ ਹਨ। ਮੀਨਾ ਨੇ ਇੱਕ ਕਿਤਾਬ ਲਿਖੀ ਹੈ, ਜਿਸਦਾ ਸਿਰਲੇਖ ਹੈ ‘ਮੋਠੀ ਤਿਚੀ ਸਾਵਲੀ’। ਇਸ ਕਿਤਾਬ ਦਾ ਇੱਕ ਹਿੰਦੀ ਅਨੁਵਾਦ ਵੀ ਆਇਆ ਹੈ, ਜਿਸਦਾ ਨਾਮ ਹੈ ‘ਲਤਾ ਦੀਦੀ ਅਤੇ ਮੈਂ’। ਇਸ ਕਿਤਾਬ ‘ਚ ਮੀਨਾ ਨੇ ਲਤਾ ਮੰਗੇਸ਼ਕਰ ਦੇ ਜੀਵਨ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਲਿਖੀਆਂ ਹਨ।

Share this Article
Leave a comment