ਨਿਊਜ਼ ਡੈਸਕ: ਪੰਜਾਬੀ ਗਾਇਕ ਸਰਦਾਰ ਅਲੀ ਦੇ ਘਰੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਕਲਾਕਾਰ ਦੀ ਪਤਨੀ ਦਾ ਲੰਮੀ ਬਿਮਾਰੀ ਦੇ ਚੱਲਦੇ ਦੇਹਾਂਤ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰ ਦਿੱਤੀ ਗਈ ਹੈ। ਉਨ੍ਹਾਂ ਆਪਣੀ ਪਤਨੀ ਦੀ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਲਿਖਿਆ, Inna lillah he wa inna ilaihi rajjeoon ਅੱਜ ਦੀ ਸਵੇਰ ਕਦੇ ਨੂੰ ਭੁੱਲ ਸਕਦੀ, ਪਰਵੀਨ ਨੇ ਜ਼ਿੰਦਗ਼ੀ ਦੇ ਹਰ ਔਖੇ ਮੋੜ ਤੇ ਹਮੇਸ਼ਾਂ ਮੇਰਾ ਸਾਥ ਦਿੱਤਾ, ਪਰ ਅੱਜ………. , ਸਪੁਰਦੇ ਖ਼ਾਕ ਨਮਾਜ਼ ਏ ਜਨਾਜ਼ਾ 2 ਵਜੇ ਪਿੰਡ ਮਤੋਈ, ਪਰਵੀਨ ਦੇ ਆਖਰੀ ਸਫ਼ਰ ਲਈ ਦੁਆ ਕਰਨਾ ਜੀ…
View this post on Instagram
ਦੱਸ ਦੇਈਏ ਕਿ ਕਲਾਕਾਰ ਦੀ ਪਤਨੀ ਦੇ ਦੇਹਾਂਤ ਉੱਪਰ ਪ੍ਰਸ਼ੰਸਕਾਂ ਦੇ ਨਾਲ-ਨਾਲ ਪੰਜਾਬੀ ਸਿਤਾਰਿਆਂ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਪਰਵੀਨ ਦੇ ਆਖਰੀ ਰਸਮਾਂ ਬਾਰੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ‘ਚ ਉਨ੍ਹਾਂ ਨੇ ਲਿਖਿਆ ‘ਨੌਵੇਂ ਦਾ ਖਤਮ ਸ਼ਰੀਫ ੩-੫-੨੦੨੪ ਦਿਨ ਸ਼ੁੱਕਰਵਾਰ, ਮਲੇਰਕੋਟਲਾ ਦੇ ਮਤੋਈ ਵਿਖੇ। ਸਮਾਂ ਬਾਰਾਂ ਤੋਂ ਇੱਕ ਵਜੇ ਤੱਕ। ਮੇਰੀ ਪਿਆਰੀ ਪਤਨੀ ਪਰਵੀਨ ਮਤੋਈ ਸਰਪੰਚ ਦੀ ਮਿੱਠੀ ਯਾਦ ‘ਚ’।ਦੁਆ ਏ ਫਤੀਹਾ ਖਤਮ ਸ਼ਰੀਫ ਵਿੱਚ ਸ਼ਾਮਿਲ ਹੋਣ ਦੇ ਲਈ ਬੇਨਤੀ ਆ ਜੀ।
View this post on Instagram