ਵਿਆਹ ਤੋਂ ਦੋ ਮਹੀਨਿਆਂ ਬਾਅਦ ਨੇਹਾ ਕੱਕੜ ਨੇ ਸੁਣਾਈ ਖੁਸ਼ਖਬਰੀ, ਪ੍ਰਸ਼ੰਸਕਾਂ ਨੂੰ ਕੀਤਾ ਹੈਰਾਨ

TeamGlobalPunjab
2 Min Read

ਨਿਊਜ਼ ਡੈਸਕ: ਗਾਇਕਾ ਨੇਹਾ ਕੱਕੜ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦੀ। ਦੋ ਮਹੀਨੇ ਪਹਿਲਾਂ ਉਨ੍ਹਾਂ ਦੇ ਅਚਾਨਕ ਹੋਏ ਵਿਆਹ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਹੁਣ ਨੇਹਾ ਦੀ ਇੱਕ ਹੋਰ ਵਾਇਰਲ ਹੋਈ ਫੋਟੋ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਰਹੀ ਹੈ।

ਦਰਅਸਲ, ਨੇਹਾ ਕੱਕੜ ਨੇ ਰੋਹਨਪ੍ਰੀਤ ਨਾਲ ਇੰਸਟਾਗ੍ਰਾਮ ‘ਤੇ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ਵਿਚ ਉਸ ਦਾ ਬੇਬੀ ਬੰਪ ਦਿਖਾਈ ਦੇ ਰਿਹਾ ਹੈ। ਫੋਟੋ ਦੇ ਕੈਪਸ਼ਨ ‘ਚ ਲਿਖਿਆ ਹੈ- #KhyaalRakhyaKar।

ਇਸ ਪੋਸਟ ‘ਤੇ ਨੇਹਾ ਦੇ ਭਰਾ ਟੋਨੀ ਕੱਕੜ ਨੇ ਲਿਖਿਆ- ਮੈਂ ਮਾਮਾ ਬਣ ਜਾਵਾਂਗਾ। ਰੋਹਨਪ੍ਰੀਤ ਨੇ ਕਮੈਂਟ ਕਰ ਲਿਖਿਆ- ਹੁਣ ਤਾਂ ਕੁਝ ਜ਼ਿਆਦਾ ਹੀ ਧਿਆਨ ਰੱਖਣਾ ਪਵੇਗਾ।

ਇਸ ਤੋਂ ਇਲਾਵਾ ਅਦਾਕਾਰ ਜੈ ਭਾਨੂਸ਼ਾਲੀ , ਟੀਵੀ ਅਦਾਕਾਰਾ ਕਨਿਕਾ, ਰੋਚਕ, ਹਰਸ਼ਦੀਪ ਕੌਰ, ਰਿਧੀਮਾ ਤਿਵਾੜੀ, ਕਰਿਸ਼ਮਾ ਤੰਨਾ ਸਣੇ ਕਈ ਮਸ਼ਹੂਰ ਹਸਤੀਆਂ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।

ਤੁਹਾਨੂੰ ਦੱਸ ਦਈਏ ਕਿ ਆਪਣੀ ਪ੍ਰੇਮ ਕਹਾਣੀ ਬਾਰੇ ਗੱਲ ਕਰਦਿਆਂ ਨੇਹਾ ਨੇ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਦੱਸਿਆ ਸੀ ਕਿ ਦੋਵੇਂ ਲਾਕਡਾਉਨ ਦੌਰਾਨ ਮਿਲੇ ਸਨ ਅਤੇ ਫਿਰ ਪਿਆਰ ਹੋ ਗਿਆ। ਦੋਹਾਂ ਦਾ 24 ਅਕਤੂਬਰ ਨੂੰ ਦਿੱਲੀ ਵਿੱਚ ਸ਼ਾਨਦਾਰ ਵਿਆਹ ਹੋਇਆ। ਇਸ ਤੋਂ ਬਾਅਦ ਦੋਵੇਂ ਹਨੀਮੂਨ ਲਈ ਦੁਬਈ ਗਏ ਅਤੇ ਰੋਹਨਪ੍ਰੀਤ ਦੇ ਨਾਲ ਹਨੀਮੂਨ ਦੀਆਂ ਤਸਵੀਰਾਂ ਵੀ ਚਰਚਾ ‘ਚ ਰਹੀਆ।

Share This Article
Leave a Comment