ਗਾਇਕਾ ਆਸ਼ਾ ਭੋਸਲੇ ਹਸਪਤਾਲ ‘ਚ ਭਰਤੀ; ਪੀਐਮ ਮੋਦੀ ਨੇ ਸਿਹਤਯਾਬੀ ਦੀ ਕੀਤੀ ਕਾਮਨਾ

Global Team
3 Min Read

ਮੁੰਬਈ : ਦੇਸ਼ ਦੀ ਦਿੱਗਜ ਗਾਇਕਾ ਆਸ਼ਾ ਭੋਸਲੇ ਦੀ ਬੀਤੀ ਰਾਤ ਅਚਾਨਕ ਤਬੀਅਤ ਵਿਗੜ ਗਈ ਜਿਸ ਤੋਂ ਬਾਅਦ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਖ਼ਬਰ ਸਾਹਮਣੇ ਆਉਂਦੇ ਹੀ ਪ੍ਰਸ਼ੰਸਕਾਂ ਤੋਂ ਲੈ ਕੇ ਫ਼ਿਲਮੀ ਸਿਤਾਰਿਆਂ ਤੱਕ ਹਰ ਕੋਈ ਉਨ੍ਹਾਂ ਦੀ ਸਿਹਤ ਲਈ ਦੁਆਵਾਂ ਕਰਨ ਲੱਗਾ ਹੈ। ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾਈ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਧਿਕਾਰਤ ‘ਐਕਸ’ ਅਕਾਊਂਟ ‘ਤੇ ਲਿਖਿਆ, “ਇਹ ਸੁਣ ਕੇ ਚਿੰਤਾ ਵਿੱਚ ਹਾਂ ਕਿ ਆਸ਼ਾ ਭੋਸਲੇ ਜੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੀ ਚੰਗੀ ਸਿਹਤ ਅਤੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ।”

ਆਸ਼ਾ ਭੋਸਲੇ ਦੀ ਸਿਹਤ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਅਚਾਨਕ ਕਾਰਡੀਅਕ ਅਰੈਸਟ ਆਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਫਿਲਹਾਲ ਉਨ੍ਹਾਂ ਦਾ ਇਲਾਜ ਐਮਰਜੈਂਸੀ ਮੈਡੀਕਲ ਯੂਨਿਟ ਵਿੱਚ ਚੱਲ ਰਿਹਾ ਹੈ ਅਤੇ ਡਾਕਟਰਾਂ ਦੀ ਇੱਕ ਟੀਮ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ।

ਆਸ਼ਾ ਭੋਸਲੇ ਦੇ ਹਸਪਤਾਲ ਵਿੱਚ ਭਰਤੀ ਹੋਣ ਦੀ ਜਾਣਕਾਰੀ ਉਨ੍ਹਾਂ ਦੀ ਪੋਤੀ ਜ਼ਨਾਈ ਭੋਸਲੇ ਨੇ ਇੰਸਟਾਗ੍ਰਾਮ ‘ਤੇ ਦਿੱਤੀ। ਉਨ੍ਹਾਂ ਨੇ ਪੋਸਟ ਵਿੱਚ ਲਿਖਿਆ, “ਮੇਰੀ ਦਾਦੀ ਆਸ਼ਾ ਭੋਸਲੇ ਬਹੁਤ ਜ਼ਿਆਦਾ ਥਕਾਵਟ ਅਤੇ ਛਾਤੀ ਦੇ ਇਨਫੈਕਸ਼ਨ ਕਾਰਨ ਹਸਪਤਾਲ ਵਿੱਚ ਭਰਤੀ ਹਨ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਮੀਦ ਹੈ ਕਿ ਸਭ ਠੀਕ ਹੋ ਜਾਵੇਗਾ। ਅਸੀਂ ਤੁਹਾਨੂੰ ਜਲਦੀ ਹੀ ਚੰਗੀ ਖ਼ਬਰ ਦੇਵਾਂਗੇ।”

ਦੱਸ ਦਈਏ ਕਿ ਆਸ਼ਾ ਭੋਸਲੇ ਮਸ਼ਹੂਰ ਥੀਏਟਰ ਅਦਾਕਾਰ ਅਤੇ ਕਲਾਸੀਕਲ ਗਾਇਕ ਦੀਨਾਨਾਥ ਮੰਗੇਸ਼ਕਰ ਦੀ ਬੇਟੀ ਅਤੇ ਮਹਾਨ ਗਾਇਕਾ ਲਤਾ ਮੰਗੇਸ਼ਕਰ ਦੀ ਛੋਟੀ ਭੈਣ ਹਨ। ਆਸ਼ਾ ਭੋਸਲੇ ਨੇ ਆਪਣੇ ਕਰੀਅਰ ਵਿੱਚ 12,000 ਤੋਂ ਵੱਧ ਗਾਣੇ ਗਾਏ ਹਨ। ਉਨ੍ਹਾਂ ਦੇ “ਦਮ ਮਾਰੋ ਦਮ”, “ਪੀਆ ਤੂ ਅਬ ਤੋ ਆਜਾ” ਅਤੇ “ਚੁਰਾ ਲਿਆ ਹੈ ਤੁਮਨੇ” ਵਰਗੇ ਗੀਤ ਅੱਜ ਵੀ ਸਦਾਬਹਾਰ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment