ਨਵੀਂ ਦਿੱਲੀ: ਦੁਨੀਆਂ ਭਰ ‘ਚ ਲੋਕਾਂ ਦਾ ਦਿਲ ਜਿੱਤਣ ਵਾਲਟ ਦਿਲਜੀਤ ਦੋਸਾਂਝ ਦਿੱਲੀ ਵਿੱਚ 2 ਸੁਪਰ ਹਿੱਟ ਸ਼ੋਅ ਤੋਂ ਬਾਅਦ ਬੀਜੇਪੀ ਦੇ ਸੀਨੀਅਰ ਆਗੂ ਜੈਵੀਰ ਸਿੰਘ ਸ਼ੇਅਰ ਗਿੱਲ ਨੂੰ ਉਹਨਾਂ ਦੇ ਘਰ ਮਿਲਣ ਪੁੱਜੇ। ਸ਼ੇਰਗਿੱਲ ਨੇ ਪੂਰੇ ਪਰਿਵਾਰ ਦੇ ਨਾਲ ਦਿਲਜੀਤ ਅਤੇ ਉਨ੍ਹਾਂ ਦੀ ਟੀਮ ਦਾ ਜ਼ਬਰਦਸਤ ਸੁਆਗਤ ਕੀਤਾ।
ਜੈਵੀਰ ਸ਼ੇਰਗਿੱਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿਲਜੀਤ ਨਾਲ ਵੀਡੀਓ ਵਿੀ ਸਾਂਝੀ ਕੀਤੀ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਲਿਖਿਆ ਕਿ, ‘ ਭਾਜੀ ਪੰਜਾਬੀਆਂ ਦੀ ਸ਼ਾਨ ਤੇ ਸਾਡੀ ਪਹਿਚਾਣ ਹਨ। ਇੰਨਾਂ ਦਾ ਨਿਮਾਣਾਪਨ ਨੌਜਵਾਨਾਂ ਨੂੰ ਜ਼ਰੂਰ ਸਿਖਣਾ ਚਾਹੀਦਾ ਹੈ,ਕਿਉਂਕਿ ਦਿਲਜੀਤ ਕਰੋੜਾਂ ਨੌਜਵਾਨਾਂ ਲਈ ਪ੍ਰੇਰਣਾ ਹੋ। ਇਸ ‘ਤੇ ਦਿਲਜੀਤ ਨੇ ਜਵਾਬ ਦਿੱਤੀ ਕਿ ਮੈਂ ਆਪ ਤੁਹਾਡੇ ਤੋਂ ਮੋਟਿਵੇਟ ਰਹਿੰਦਾ ਹਾਂ।
ਜੈਵੀਰ ਸ਼ੇਰਗਿੱਲ ਨੇ ਕਿਹਾ ਮੈਂ ਆਪਣੇ ਬੱਚਿਆਂ ‘ਤੇ ਸਾਰਿਆ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਮਿਹਨਤ ਕਰੋ ਕਾਮਯਾਬੀ ਜ਼ਰੂਰ ਮਿਲੇਗੀ । ਅਸਮਾਨ ਦੀ ਕੋਈ ਹੱਦ ਨਹੀਂ ਹੈ,ਅਸੀਂ ਅੱਜ ਛਾਤੀ ਠੋਕ ਕੇ ਕਹਿੰਦੇ ਹਾਂ ਕਿ ਅਸੀਂ ਦਿਲਜੀਤ ਦੋਸਾਂਝ ਦੇ ਪੰਜਾਬ ਦੇ ਹਾਂ ।
Punjabi Aagayee Oyee !💪🏽 Touched by respect shown by my friend & superstar @diljitdosanjh to my entire family at my house in Delhi 🙏🙏 humbled , Waheguru Mehr Rakhe 🙏 pic.twitter.com/w1v9zPesk5
— Jaiveer Shergill (@JaiveerShergill) October 28, 2024
ਜੈਵੀਰ ਸ਼ੇਰਗਿੱਲ ਪਹਿਲਾਂ ਕਾਂਗਰਸ ਦੇ ਮੈਂਬਰ ਸਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਹੁਲ ਗਾਂਧੀ ਦੇ ਨਜ਼ਦੀਕੀ ਸਨ ਪਰ ਕੈਪਟਨ ਵੱਲੋਂ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਜੈਵੀਰ ਸ਼ੇਰਗਿੱਲ ਵੀ ਬੀਜੇਪੀ ਵਿੱਚ ਚੱਲੇ ਗਏ ਸਨ ਅਤੇ ਉਹ ਪਾਰਟੀ ਦੇ ਮੁਖ ਬੁਲਾਰੇ ਹਨ ਅਤੇ ਟੀਵੀ ਚੈੱਨਲ ਵਿੱਚ ਅਕਸਰ ਡਿਬੇਟ ਦੌਰਾਨ ਨਜ਼ਰ ਆਉਂਦੇ ਹਨ ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।