ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਅਮਰੀਕਾ ਦੀ ਬ੍ਰਾਊਨ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਸਮਾਗਮ ਦੌਰਾਨ, ਇੱਕ ਸਿੱਖ ਵਿਦਿਆਰਥੀ ਨੇ 1984 ਦੇ ਸਿੱਖ ਕਤਲੇਆਮ ਅਤੇ ਸਿੱਖ ਹੱਕਾਂ ਬਾਰੇ ਸਿੱਧਾ ਸਵਾਲ ਕੀਤਾ।
ਵਿਦਿਆਰਥੀ ਨੇ ਰਾਹੁਲ ਗਾਂਧੀ ਨੂੰ ਕਿਹਾ, “ਤੁਸੀਂ ਕਹਿੰਦੇ ਹੋ ਕਿ ਰਾਜਨੀਤੀ ਨਿਡਰ ਹੋਣੀ ਚਾਹੀਦੀ ਹੈ, ਪਰ ਸਾਨੂੰ ਸਿਰਫ ਕੜਾ ਪਹਿਨਣ ਜਾਂ ਪੱਗ ਬੰਨ੍ਹਣ ਦੀ ਆਜ਼ਾਦੀ ਨਹੀਂ ਚਾਹੀਦੀ, ਸਾਨੂੰ ਆਪਣੀ ਪਛਾਣ ਦੀ ਪੂਰੀ ਆਜ਼ਾਦੀ ਚਾਹੀਦੀ ਹੈ, ਜੋ ਕਿ ਕਾਂਗਰਸ ਦੇ ਰਾਜ ਵਿੱਚ ਨਹੀਂ ਸੀ।” ਵਿਦਿਆਰਥੀ ਨੇ ਕਾਂਗਰਸ ‘ਤੇ ਸਿੱਖ ਅਵਾਜ਼ਾਂ ਨੂੰ ਦਬਾਉਣ ਅਤੇ 1984 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਬਚਾਉਣ ਦੇ ਵੀ ਗੰਭੀਰ ਦੋਸ਼ ਲਾਏ।
“You haven’t reconciled with the Sikhs,” a young man tells Rahul Gandhi to his face, reminding him of the unfounded fear-mongering he engaged in during his last visit to the US.
It is quite unprecedented that Rahul Gandhi is now being ridiculed not just in India, but around the… pic.twitter.com/rml7JsDYKI
— Amit Malviya (@amitmalviya) May 3, 2025
ਰਾਹੁਲ ਗਾਂਧੀ ਦਾ ਜਵਾਬ: ਗਲਤੀਆਂ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ
ਜਵਾਬ ਵਿੱਚ, ਰਾਹੁਲ ਗਾਂਧੀ ਨੇ ਕਿਹਾ ਕਿ ਕਈ ਗਲਤੀਆਂ ਉਸ ਸਮੇਂ ਹੋਈਆਂ ਜਦੋਂ ਉਹ ਪਾਰਟੀ ਦਾ ਹਿੱਸਾ ਨਹੀਂ ਸਨ, ਪਰ ਉਹ ਕਾਂਗਰਸ ਦੀਆਂ ਹਰੇਕ ਗਲਤੀਆਂ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹਨ। ਉਨ੍ਹਾਂ ਕਿਹਾ, “ਮੈਂ ਜਨਤਕ ਤੌਰ ‘ਤੇ ਕਿਹਾ ਹੈ ਕਿ 80 ਦੇ ਦਹਾਕੇ ਵਿੱਚ ਜੋ ਕੁਝ ਵੀ ਹੋਇਆ, ਉਹ ਗ਼ਲਤ ਸੀ। ਮੈਂ ਕਈ ਵਾਰੀ ਸ੍ਰੀ ਹਰਿਮੰਦਰ ਸਾਹਿਬ ਵੀ ਗਿਆ ਹਾਂ। ਮੇਰੇ ਸਿੱਖ ਭਾਈਚਾਰੇ ਨਾਲ ਗੂੜੇ ਸਬੰਧ ਹਨ।”
ਵਿਰੋਧੀਆਂ ਨੇ ਕੀਤਾ ਹਮਲਾ
ਭਾਜਪਾ IT ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਵੀ ਇੱਕ ਵੀਡੀਓ ਸਾਂਝਾ ਕਰਕੇ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਿਆ। ਉਸ ਨੇ X ‘ਤੇ ਲਿਖਿਆ, “ਇੱਕ ਨੌਜਵਾਨ ਨੇ ਰਾਹੁਲ ਨੂੰ ਦੱਸਿਆ ਕਿ ਕਾਂਗਰਸ ਨੇ ਸਿੱਖਾਂ ਨਾਲ ਇਨਸਾਫ਼ ਨਹੀਂ ਕੀਤਾ। ਇਹ ਰਾਹੁਲ ਗਾਂਧੀ ਦੀ ਪਿਛਲੀ ਅਮਰੀਕੀ ਯਾਤਰਾ ਦੌਰਾਨ ਫੈਲੇ ਡਰ ਅਤੇ ਅਸਮੰਜਸ ਦੀ ਯਾਦ ਦਿਵਾਉਂਦਾ ਹੈ। ਹੁਣ ਰਾਹੁਲ ਨੂੰ ਭਾਰਤ ਹੀ ਨਹੀਂ, ਵਿਦੇਸ਼ੀ ਮੰਚਾਂ ‘ਤੇ ਵੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।”