Home / North America / ਕੈਨੇਡਾ ਤੋਂ ਬੱਸ ਰਾਹੀਂ 21 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕਰ ਭਾਰਤ ਪੁੱਜੇ ਸਿੱਖ ਸ਼ਰਧਾਲੂ

ਕੈਨੇਡਾ ਤੋਂ ਬੱਸ ਰਾਹੀਂ 21 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕਰ ਭਾਰਤ ਪੁੱਜੇ ਸਿੱਖ ਸ਼ਰਧਾਲੂ

17 ਦੇਸ਼ ਤੋਂ ਹੁੰਦੇ ਸਿੱਖ ਸ਼ਰਧਾਲੂ ਬੀਤੇ ਦਿਨੀਂ ਸੁਲਤਾਨਪੁਰ ਲੋਧੀ ਦੇ ਗੁਰਦੁਆਰੇ ਸ਼੍ਰੀ ਬੇਰ ਸਾਹਿਬ ਵਿੱਚ ਨਤਮਸਤਕ ਹੋਏ। ਇਸ ਦੇ ਨਾਲ ਇਹਨਾਂ ਦੀ ‘ਕਨਾਡਾ ਟੂ ਸੁਲਤਾਨਪੁਰ ਲੋਧੀ’ ਯਾਤਰਾ ਪੂਰੀ ਹੋਈ। 10 ਸਤੰਬਰ ਨੂੰ ਕੈਨੇਡਾ ਤੋਂ ਚੱਲੀ ਬਸ ਦਾ ਸਫਰ ਸੋਮਵਾਰ ਨੂੰ ਆਪਣੇ ਅੰਤਮ ਪੜਾਅ ਸੁਲਤਾਨਪੁਰ ਲੋਧੀ ਪਹੁੰਚ ਕੇ ਪੂਰਾ ਹੋ ਗਿਆ। ਦੱਸਣਯੋਗ ਹੈ ਕਿ ਇਸ ਬਸ ਨੂੰ ਕੈਨਾਡਾ ਦੇ ਕਾਰੋਬਾਰੀ ਅਮੀਰ ਖਾਨ ਨੇ ਸਪਾਂਸਰ ਕੀਤਾ ਹੈ।

ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਣ ਤੋਂ ਬਾਅਦ ਜੱਥੇ ਦੀ ਅਗਵਾਈ ਕਰ ਰਹੇ ਕੈਨਾਡਾ ਵਾਸੀ ਗੁਰਚਰਣ ਸਿੰਘ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਇੱਥੇ ਆ ਕੇ ਨਤਮਸਤਕ ਹੋਣ ਨਾਲ ਉਨ੍ਹਾਂ ਦਾ ਜੀਵਨ ਸਫਲ ਹੋ ਗਿਆ।

ਉਹ ਨੋਵਾ ਸਕੋਟਿਆ ਤੋਂ ਯੂਕੇ ਤੱਕ ਸ਼ਿੱਪ ਵਿੱਚ ਪੁੱਜੇ ਉਸ ਤੋਂ ਬਾਅਦ ਸੜ੍ਹਕ ਦੇ ਰਸਤਿਓਂ 21 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕੀਤਾ। ਉਨ੍ਹਾਂ ਨੂੰ ਹੈਰਾਨੀ ਹੋਈ ਕਿ ਸਭ ਤੋਂ ਜ਼ਿਆਦਾ ਪਿਆਰ, ਆਦਰ ਤੇ ਸਵਾਗਤ ਮੁਸਲਮਾਨ ਦੇਸ਼ਾਂ ਵਿੱਚ ਹੋਇਆ, ਖਾਸਕਰ ਪਾਕਿਸਤਾਨ ਵਿੱਚ । ਉਨ੍ਹਾਂਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਸਾਹਿਬ ਦਾ ਸੁਧਾਰ ਕਰਕੇ ਸਵਰਗ ਬਣਾ ਦਿੱਤਾ ਉਹ 17 ਦਿਨ ਪਾਕਿਸਤਾਨ ਵਿੱਚ ਰਹੇ। ਹਰ 10 ਕਿਲੋਮੀਟਰ ‘ਤੇ ਆਪਣੇ ਆਪ ਡੀਐਸਪੀ ਉਨ੍ਹਾਂ ਨੂੰ ਰਿਸੀਵ ਕਰਨ ਲਈ ਮੌਜੂਦ ਰਹੇ। ਗੁਰਚਰਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਬੀਬੀ ਸੁਰਜੀਤ ਕੌਰ, ਰਣਜੀਤ ਸਿੰਘ ਖਾਲਸਾ, ਬਖਸ਼ੀਸ਼ ਸਿੰਘ, ਦਲਜੀਤ ਸਿੰਘ ਕੈਨੇਡਾ ਤੋਂ ਇਲਾਵਾ ਨੰਬਰਦਾਰ ਤਾਰਾ ਸਿੰਘ, ਜਗਜੋਤਪਾਲ ਕੌਰ, ਨਵਪ੍ਰੀਤ ਸਿੰਘ, ਮਲੂਕ ਸਿੰਘ ਆਦਿ ਸਨ।

ਅੰਮ੍ਰਿਤਸਰ ਵੀ ਜੱਥੇ ਦਾ ਹੋਇਆ ਨਿੱਘਾ ਸਵਾਗਤ 550ਵੇਂ ਪ੍ਰਕਾਸ਼ ਪੁਰਬ ‘ਤੇ ਕੈਨੇਡਾ ਤੋਂ ਆਏ ਸਿੱਖ ਸ਼ਰਧਾਲੂ ਗੁਰੂ ਦੀ ਨਗਰੀ ਵੀ ਪੁੱਜੇ। ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਤੇ ਸੋਮਵਾਰ ਸਵੇਰੇ ਜੱਥੇ ਨੇ ਸ੍ਰੀ ਹਰਮੰਦਿਰ ਸਾਹਿਬ ਦੇ ਦਰਸ਼ਨ ਕਰ ਮੱਥਾ ਟੇਕਿਆ ।

Check Also

ਜਲੰਧਰ ‘ਚ ਐੱਸ.ਐੱਸ.ਪੀ. ਤੇ ਐਸ.ਡੀ.ਐਮ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਜਲੰਧਰ: ਪੰਜਾਬ ‘ਚ ਲਗਾਤਾਰ ਕੋਰੋਨਾ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ ਵੀਰਵਾਰ ਨੂੰ ਜਲੰਧਰ …

Leave a Reply

Your email address will not be published. Required fields are marked *