ਭੋਜਪੁਰ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤਖਤ ਸ੍ਰੀ ਪਟਨਾ ਸਾਹਿਬ ਤੋਂ ਦਰਸ਼ਨ ਕਰਕੇ ਪੰਜਾਬ ਪਰਤ ਰਹੇ ਸਿੱਖ ਸ਼ਰਧਾਲੂਆਂ ‘ਤੇ ਹਮਲੇ ਦੀ ਖਬਰ ਸਾਹਮਣੇ ਆਈ ਹੈ। ਇਹ ਘਟਨਾ ਜ਼ਿਲ੍ਹੇ ਦੇ ਚਾਰਪੋਖਰੀ ਥਾਣਾ ਖੇਤਰ ਦੇ ਧਿਆਨੀ ਟੋਲਾ ਪਿੰਡ ਨੇੜੇ ਆਰਾ-ਸਾਸਾਰਾਮ ਰਾਜ ਮਾਰਗ ‘ਤੇ ਵਾਪਰੀ।
ਜਾਣਕਾਰੀ ਮੁਤਾਬਕ ਪ੍ਰਕਾਸ਼ ਪੁਰਬ ਤੋਂ ਮੋਹਾਲੀ ਪਰਤ ਰਹੇ ਸ਼ਰਧਾਲੂਆਂ ‘ਤੇ ਦੁਪਹਿਰ ਸਮੇਂ ਦਾਨ ਦੇਣ ਤੋਂ ਇਨਕਾਰ ਕਰਨ ‘ਤੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਕੁੱਟਮਾਰ ਕੀਤੀ ਗਈ, ਜਿਸ ‘ਚ ਅੱਧੀ ਦਰਜਨ ਸ਼ਰਧਾਲੂ ਜ਼ਖਮੀ ਹੋ ਗਏ।
ਟਰੱਕ ‘ਚ ਲਗਭਗ 60 ਲੋਕ ਸਵਾਰ ਸਨ, ਇਸੇ ਦੌਰਾਨ ਧਿਆਨ ਟੋਲਾ ਪਿੰਡ ਦੇ ਨੇੜ੍ਹੇ ਹੋ ਰਹੇ ਯੱਗ ਨੂੰ ਲੈ ਕੇ ਕੁਝ ਨੌਜਵਾਨਾਂ ਨੇ ਟਰੱਕ ਰੋਕ ਲਿਆ ਅਤੇ ਦਾਨ ਮੰਗਣ ਲੱਗੇ। ਜਦੋਂ ਸ਼ਰਧਾਲੂਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਕਤ ਨੌਜਵਾਨਾਂ ਨੇ ਟਰੱਕ ‘ਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ ਤੇ ਕਈਆਂ ਨਾਲ ਕੁੱਟਮਾਰ ਕੀਤੀ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਚਰਪੋਖੜੀ ਦੇ ਐਸ.ਡੀ.ਪੀ.ਓ ਰਾਹੁਲ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।