ਵਾਸ਼ਿੰਗਟਨ: ਨਿਊ ਮੈਕਸੀਕੋ ਦੇ ਸਾਂਟਾ ਫੇ ਸ਼ਹਿਰ ਵਿੱਚ ਇੱਕ ਸਿੱਖ ਦੇ ਰੈਸਟੋਰੈਂਟ ‘ਚ ਭੰਨਤੋੜ ਦੀ ਘਟਨਾ ਸਾਹਮਣੇ ਆਈ ਹੈ। ਰੈਸਟੋਰੈਂਟ ਦੀਆਂ ਕੰਧਾਂ ‘ਤੇ ਨਫਰਤ ਭਰੀ ਟਿੱਪਣੀਆਂ ਲਿਖੀਆਂ ਗਈਆਂ ਹਨ। ਰੈਸਟੋਰੈਂਟ ਦੇ ਮਾਲਕ ਬਲਜੀਤ ਸਿੰਘ ਇਸ ਘਟਨਾ ਤੋਂ ਬਹੁਤ ਪਰੇਸ਼ਾਨ ਹਨ। ਖਬਰਾਂ ਮੁਤਾਬਕ, ਇੰਡੀਅਨ ਪੈਲੇਸ ਨਾਮ ਦੇ ਰੈਸਟੋਰੈਂਟ ‘ਚ ਲਗਭਗ ਇੱਕ ਲੱਖ ਡਾਲਰ ਦਾ ਨੁਕਸਾਨ ਹੋਇਆ ਹੈ। ਸਥਾਨਕ ਪੁਲਿਸ ਅਤੇ ਐਫਬੀਆਈ ਮਾਮਲੇ ਦੀ ਜਾਂਚ ਵਿੱਚ ਲਗ ਗਈ ਹੈ।
ਸਿੱਖ ਅਮੇਰਿਕਨ ਲੀਗਲ ਡਿਫੈਂਸ ਐਂਡ ਐਜੁਕੇਸ਼ਨ ਫੰਡ (SALDEF) ਦੀ ਡਾਇਰੈਕਟਰ ਕਿਰਨ ਕੌਰ ਗਿਲ ਨੇ ਦੱਸਿਆ, ਇਸ ਤਰ੍ਹਾਂ ਦੀ ਨਫਰਤ ਅਤੇ ਹਿੰਸਾ ਸਵੀਕਾਰ ਯੋਗ ਨਹੀਂ ਹੈ। ਕਿਰਨ ਕੌਰ ਗਿੱਲ ਨੇ ਦੱਸਿਆ ਕਿ ਸਾਂਟਾ ਫੇ ‘ਚ ਸਿੱਖ ਭਾਈਚਾਰੇ ਦੇ ਲੋਕ ਇੱਥੇ 60 ਦੇ ਦਹਾਕੇ ਤੋਂ ਆਮ ਲੋਕਾਂ ਦੇ ਨਾਲ ਮਿਲਜੁਲ ਕੇ ਰਹਿੰਦੇ ਹਨ। ਉਨ੍ਹਾਂ ਕਿਹਾ ਸਾਰੇ ਅਮਰੀਕੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਤੱਤਕਾਲ ਕਾਰਵਾਈ ਕਰਨੀ ਚਾਹੀਦੀ ਹੈ।
When Bajit Singh walked into his restaurant he found “White power,” “Trump 2020,” “go home,” and far worse were spray-painted on walls, doors, counters and any other available surface. Some phrases contained threats of violence and derogatory racial slurs. https://t.co/ga7z8d3fSj pic.twitter.com/mhAU26QOd2
— SALDEF (@SALDEF) June 23, 2020
ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਲੋਕਾਂ ਵਿੱਚ ਡਰ ਪੈਦਾ ਨਹੀਂ ਹੋਵੇਗਾ। ਰਿਪੋਰਟਾਂ ਮੁਤਾਬਕ, ਰੈਸਟੋਰੈਂਟ ਦੇ ਸਾਰੇ ਫਰਨੀਚਰ ਨੂੰ ਨੁਕਸਾਨ ਪਹੁੰਚਾਇਆ ਗਿਆ, ਕੱਚ ਦੇ ਭਾਂਡੇ ਤੋੜ ਦਿਤੇ ਗਏ, ਸ਼ਰਾਬ ਦੇ ਰੈਕ ਖਾਲੀ ਕਰ ਦਿੱਤੇ ਗਏ। ਰੈਸਟੋਰੈਂਟ ਦੀਆਂ ਕੰਧਾਂ, ਕਾਉਂਟਰਾਂ ‘ਤੇ ਵ੍ਹਾਈਟ ਪਾਵਰ, ਟਰੰਪ 2020, ਵਾਪਸ ਜਾਓ ਤੇ ਹੋਰ ਗਾਲਾਂ ਦੇ ਨਾਲ ਨਫਰਤ ਭਰੀਆਂ ਟਿੱਪਣੀਆਂ ਲਿਖੀਆਂ ਗਈਆਂ।
White supremacists vandalize the Sikh owned India Palace restaurant in Santa Fe NM, causing over $100k in damages and leaving behind “White Power” and “Trump 2020” graffiti. Some of the items destroyed were used by the restaurant owners to make care packages for the homeless. pic.twitter.com/PAfeKHsPBK
— Decoherence (@DecoherenceWave) June 24, 2020
ਰੈਸਟੋਰੈਂਟ ਦੀ ਕੰਧਾਂ ‘ਤੇ ਲਿਖੀਆਂ ਟਿੱਪਣੀਆਂ ਨੂੰ ਅਮਰੀਕਾ ਰਾਸ਼ਟਰਪਤੀ ਚੋਣਾਂ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ।
HATE CRIME – an inside look at the India Palace restaurant in Santa Fe. Messages like “Trump 2020” and racial slurs cover the inside. Owners estimate $100K in damages @KOB4 pic.twitter.com/7Fy29HVLnF
— Nathan O’Neal (@nateoneal) June 23, 2020
“This kind of hate and violence is unacceptable and swift action must be taken to ensure the safety and security of all Americans,” said Kiran Kaur Gill SALDEF Executive Director. #hatecrimes #sikhamerican @santafepolice @FBI
— SALDEF (@SALDEF) June 23, 2020