ਸਿੱਖ ਲੀਡਰਾਂ ਨੇ ਜਦੋਂ ਜੁੱਤੇ ਪਾ ਕੇ ਸੁਣੀ ਗੁਰਬਾਣੀ! ਹੁਣ ਅਕਾਲ ਤਖਤ ਸਾਹਿਬ ਕਰੇ ਫੈਸਲਾ

TeamGlobalPunjab
1 Min Read

ਨਵੀਂ ਦਿੱਲੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਪੂਰੀ ਸਿੱਖ ਕੌਮ ਵਿੱਚ ਉਤਸ਼ਾਹ ਭਰਿਆ ਹੋਇਆ ਹੈ ਅਤੇ ਇਸ ਲਈ ਤਿਆਰੀਆਂ ਵੀ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸੇ ਸਿਲਸਿਲੇ ‘ਚ ਦਿੱਲੀ ਦੇ ਇੰਡੀਆ ਗੇਟ ‘ਤੇ ‘ਸ਼ਬਦ ਅਨਾਹਦ’ ਪ੍ਰੋਗਰਾਮ ਦਾ ਵੀ ਅਯੋਜਨ ਕੀਤਾ ਗਿਆ ਸੀ। ਇਸ ਪ੍ਰੋਗਰਾਮ ‘ਚ 550 ਕੀਰਤਨੀਆਂ ਵਲੋਂ ਕੀਰਤਨ ਕੀਤਾ ਗਿਆ ਅਤੇ ਇਸ ਕੀਰਤਨ ਨੂੰ  ਸਰਵਣ ਕਰਨ ਵਾਸਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ,ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ,ਮੈਂਬਰ ਪਾਰਲੀਮੈਂਟ ਪ੍ਰਵੇਸ਼ ਵਰਮਾ, ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੋਂ ਇਲਾਵਾ ਵੱਡੀ ਗਿਣਤੀ ‘ਚ ਵਿਸ਼ੇਸ਼ ਮਹਿਮਾਨ ਪੁੱਜੇ ਹੋਏ ਸਨ। ਹੈਰਾਨੀ ਦੀ ਗੱਲ ਇਹ ਰਹੀ ਕਿ ਇਸ ਦੌਰਾਨ ਜਿੱਥੇ ਪੰਡਾਲ ‘ਚ ਪਹੁੰਚੇ ਸਾਰੀ ਸੰਗਤ ਨੇ ਸਿਰ ਢੱਕੇ ਹੋਏ ਸਨ ਪਰ ਇਨ੍ਹਾਂ ਆਗੂਆਂ ਨੇ ਆਪਣੇ ਪੈਰਾਂ ‘ਚ ਜੁੱਤੇ ਪਹਿਨੇ ਹੋਏ ਸਨ। ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਅਤੇ ਸਾਰੇ ਕੀਰਤਨ ਦਾ ਆਨੰਦ ਮਾਣਦੇ ਰਹੇ।

ਕੁੱਲ ਮਿਲਾ ਕੇ ਸਿੱਖਾਂ ਦੇ ਸਿਰਮੌਰ ਆਗੂ ਹੀ ਜੇ ਅਜਿਹਾ ਕਰਨਗੇ ਤਾਂ ਸਿੱਖੀ ਦੇ ਸਿੱਧਾਂਤਾਂ ਦਾ ਕੀ ਹੋਵੇਗਾ। ਅਜਿਹੇ ‘ਚ ਹੁਣ ਦੇਖਣਾ ਇਹ ਹੋਵੇਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਮਾਮਲੇ ‘ਤੇ ਕੀ ਪ੍ਰਤੀਕਰਮ ਦਿੰਦੇ ਹਨ ।

Share this Article
Leave a comment