ਦਿੱਲੀ ਦੇ ਕਰਿਅੱਪਾ ਮੈਦਾਨ ਵਿਖੇ ਐਨਸੀਸੀ ਦੀ ਰੈਲੀ ‘ਚ ਸ਼ਿਰਕਤ ਕਰਦਿਆਂ ਸਿੱਖ ਕੈਡੇਟ ਦੀ ਪੱਗ ਬੰਨੀ ਨਜ਼ਰ ਆਏ

TeamGlobalPunjab
3 Min Read

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਦਿੱਲੀ ਦੇ ਕਰਿਅੱਪਾ ਮੈਦਾਨ ਵਿਖੇ ਨੈਸ਼ਨਲ ਕੈਡੇਟ ਕੋਰ (ਐਨਸੀਸੀ) ਦੀ ਰੈਲੀ ਵਿੱਚ ਸ਼ਿਰਕਤ ਕਰਦਿਆਂ ਸਿੱਖ ਕੈਡੇਟ ਦੀ ਪੱਗ ਬੰਨੀ ਨਜ਼ਰ ਆਏ। ਦੱਸ ਦਈਏ ਕਿ ਗਣਤੰਤਰ ਦਿਵਸ ਸਮਾਗਮ ‘ਚ ਐੱਨਸੀਸੀ ਕੈਡੇਟਸ ਦੀ ਪਰੇਡ ਖਤਮ ਹੋਣ ਤੋਂ ਬਾਅਦ ਹਰ ਸਾਲ 28 ਜਨਵਰੀ ਨੂੰ ਇਹ ਰੈਲੀ ਕੀਤੀ ਜਾਂਦੀ ਹੈ।

ਪੀਐੱਮ ਮੋਦੀ ਨੇ ਕਿਹਾ ਕਿ ਦੇਸ਼ ਆਪਣੀ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾ ਰਿਹਾ ਹੈ। ਜਦੋਂ ਨੌਜਵਾਨ ਦੇਸ਼ ਦੇ ਇਸ ਤਰ੍ਹਾਂ ਦੇ ਇਤਿਹਾਸਕ ਉਤਸਵ ਦਾ ਗਵਾਹ ਬਣਦਾ ਹੈ ਤਾਂ ਉਸ ਵਿਚ ਵੱਖਰਾ ਹੀ ਉਤਸ਼ਾਹ ਵੇਖਣ ਨੂੰ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਦੀ ਨੌਜਵਾਨ ਸ਼ਕਤੀ ਦੇ ਦਰਸ਼ਨ ਹਨ, ਜੋ ਸਾਡੇ ਸੰਕਲਪ ਨੂੰ ਪੂਰਾ ਕਰਨਗੇ। ਹੁਣ ਦੇਸ਼ ਦੀਆਂ ਧੀਆਂ ਸੈਨਿਕ ਸਕੂਲਾਂ ਵਿੱਚ ਦਾਖ਼ਲਾ ਲੈ ਰਹੀਆਂ ਹਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿੱਚ ਗਾਰਡ ਆਫ਼ ਆਨਰ ਦਾ ਨਿਰੀਖਣ ਕੀਤਾ ਅਤੇ ਐਨਸੀਸੀ ਟੁਕੜੀਆਂ ਦੁਆਰਾ ਮਾਰਚ ਪਾਸਟ ਦੀ ਸਮੀਖਿਆ ਕੀਤੀ। ਉਨ੍ਹਾਂ ਇਸ ਮੌਕੇ ਸਰਵੋਤਮ ਕੈਡਿਟਾਂ ਨੂੰ ਮੈਡਲ ਅਤੇ ਬੈਟਨ ਦੇ ਕੇ ਸਨਮਾਨਿਤ ਵੀ ਕੀਤਾ।

ਐਨਸੀਸੀ ਪ੍ਰੋਗਰਾਮ ਵਿੱਚ ਪੀਐਮ ਮੋਦੀ ਸਿੱਖ ਲੁੱਕ ਵਾਲੀ ਗੂੜ੍ਹੇ ਹਰੇ ਰੰਗ ਦੀ ਪੱਗ ਪਹਿਨੇ ਨਜ਼ਰ ਆਏ। ਇਸ ਤੋਂ ਇਲਾਵਾ ਉਸ ਨੇ ਕਾਲੇ ਚਸ਼ਮੇ ਪਾਏ ਹੋਏ ਸਨ। ਇਸ ਸਮਾਗਮ ਦੌਰਾਨ ਸਰਵੋਤਮ ਕੈਡਿਟਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੈਡਲ ਅਤੇ ਬੈਟਨ ਦਿੱਤੇ ਗਏ। ਮੋਦੀ ਨੇ ਕਿਹਾ ਕਿ ਅੱਜ ਜਿੰਨੇ ਵੀ ਨੌਜਵਾਨ ਮੁੰਡੇ-ਕੁੜੀਆਂ ਐੱਨਸੀਸੀ ‘ਚ ਹਨ, ਐੱਨਐੱਸਐੱਸ ਵਿੱਚ ਹਨ, ਉਨ੍ਹਾਂ ਵਿੱਚੋਂ ਬਹੁਤੇ ਇਸ ਸਦੀ ਵਿੱਚ ਹੀ ਪੈਦਾ ਹੋਏ ਹਨ। ਤੁਸੀਂ ਹੀ ਭਾਰਤ ਨੂੰ 2047 ਤਕ ਭਾਰਤ ਲੈ ਕੇ ਜਾਣਾ ਹੈ। ਇਸ ਲਈ ਤੁਹਾਡੇ ਯਤਨ, ਤੁਹਾਡੇ ਸੰਕਲਪ, ਉਨ੍ਹਾਂ ਸੰਕਲਪਾਂ ਦੀ ਪੂਰਤੀ ਹੀ ਭਾਰਤ ਦੀ ਪ੍ਰਾਪਤੀ, ਭਾਰਤ ਦੀ ਸਫ਼ਲਤਾ ਹੋਵੇਗੀ।

- Advertisement -

ਪੀਐੱਮ ਮੋਦੀ ਨੇ ਕਿਹਾ ਕਿ ਐਨਸੀਸੀ ਨੂੰ ਮਜ਼ਬੂਤ ​​ਕਰਨ ਲਈ ਵੀ ਯਤਨ ਜਾਰੀ ਹਨ। ਇਸ ਦੇ ਲਈ ਉੱਚ ਪੱਧਰੀ ਕਮੇਟੀ ਵੀ ਬਣਾਈ ਗਈ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਤਹਿਤ 90 ਯੂਨੀਵਰਸਿਟੀਆਂ ਨੇ ਐਨ.ਸੀ.ਸੀ. ਨੂੰ ਵਿਕਲਪਿਕ ਵਿਸ਼ੇ ਵਜੋਂ ਲਿਆ ਹੈ। ਦੇਸ਼ ਨੂੰ ਅੱਜ ਤੁਹਾਡੇ ਵਿਸ਼ੇਸ਼ ਯੋਗਦਾਨ ਦੀ ਲੋੜ ਹੈ। ਹੁਣ ਦੇਸ਼ ਦੀਆਂ ਧੀਆਂ ਫੌਜੀ ਸਕੂਲਾਂ ਵਿੱਚ ਦਾਖ਼ਲਾ ਲੈ ਰਹੀਆਂ ਹਨ। ਫੌਜ ਵਿੱਚ ਔਰਤਾਂ ਨੂੰ ਵੱਡੀ ਜ਼ਿੰਮੇਵਾਰੀ ਮਿਲ ਰਹੀ ਹੈ। ਵੱਧ ਤੋਂ ਵੱਧ ਧੀਆਂ ਨੂੰ ਵੀ ਐਨ.ਸੀ.ਸੀ. ਵਿੱਚ ਭਾਗ ਲੈਣਾ ਚਾਹੀਦਾ ਹੈ।

ਮੋਦੀ ਨੇ ਕਿਹਾ ਕਿ ਸਾਰੇ ਨੌਜਵਾਨ, ਵੋਕਲ ਫਾਰ ਲੋਕਲ ਮੁਹਿੰਮ ਵਿਚ ਬਹੁਤ ਵੱਡੀ ਭੂਮਿਕਾ ਨਿਭਾ ਸਕਦੇ ਹਨ। ਜੇਕਰ ਭਾਰਤ ਦੇ ਨੌਜਵਾਨ ਤੈਅ ਕਰ ਲੈਣ ਕਿ ਜਿਸ ਚੀਜ ਦੇ ਨਿਰਮਾਣ ਵਿਚ ਕਿਸੇ ਭਾਰਤੀ ਦੀ ਮਿਹਨਤ ਲੱਗਦੀ ਹੈ, ਕਿਸੇ ਭਾਰਤੀ ਦੀ ਪਸੀਨਾ ਵਹਿਆ, ਸਿਰਫ ਉਹੀ ਚੀਜ ਵਰਤਾਂਗੇ, ਤਾਂ ਭਾਰਤ ਦਾ ਭਾਗ ਬਦਲ ਸਕਦਾ ਹੈ। ਨਸ਼ਾ ਸਾਡੀ ਨੌਜਵਾਨ ਪੀੜੀ ਨੂੰ ਕਿੰਨਾ ਬਰਬਾਦ ਕਰਦਾ ਹੈ, ਇਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਇਸ ਲਈ ਜਿਸ ਸਕੂਲ-ਕਾਲਜ ਵਿਚ ਐੱਨਸੀਸੀ-ਐੱਨਐੱਸਐੱਸ ਹੋਵੇ, ਉਥੇ ਡਰੱਗ ਕਿਵੇਂ ਪੁੱਜ ਸਕਦੀ ਹੈ। ਤੁਸੀਂ ਕੈਡੇਟ ਦੇ ਤੌਰ ‘ਤੇ ਖੁਦ ਡਰੱਗ ਤੋਂ ਦੂਰ ਰਹੋ, ਨਾਲ ਹੀ ਆਪਣੇ ਕੈਂਪਸ ਨੂੰ ਵੀ ਡਰੱਗ ਤੋਂ ਦੂਰ ਕਰੋ।

Share this Article
Leave a comment