ਚੰਡੀਗੜ੍ਹ : ਚਾਹੇ 75 25 ਵਾਲੇ ਬਿਆਨ ਦੀ ਗੱਲ ਹੋਵੇ ਜਾਂ ਫਿਰ ਬਾਦਲਾਂ ਖਿਲਾਫ ਕੋਈ ਬਿਆਨ ਦੀ ਚਰਚਾ ਛਿੜ ਰਹੀ ਹੋਵੇ ਤਾਂ ਇੱਕ ਨਾਮ ਸਭ ਤੋਂ ਅੱਗੇ ਰਹਿੰਦਾ ਹੈ ਤੇ ਉਹ ਨਾਮ ਹੈ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਦਾ। ਹਾਲਾਂਕਿ ਇਕ ਮਾਮਲੇ ‘ਚ ਅੱਜ ਕੱਲ੍ਹ ਸਿੱਧੂ ਜੇਲ੍ਹ ਦੀ ਹਵਾ ਖਾ ਰਹੇ ਹਨ ਪਰ ਫਿਰ ਵੀ ਮੀਡੀਆ ‘ਚ ਉਨ੍ਹਾਂ ਨੇ ਅੱਜ ਵੀ ਉਨੀ ਹੀ ਪਹਿਚਾਣ ਹੈ। ਇਸੇ ਦਰਮਿਆਨ 2024 ‘ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਜਿੱਥੇ ਹੋਰ ਸਿਆਸੀ ਆਗੂ ਚੋਣ ਪ੍ਰਚਾਰ ਲਈ ਪਲਾਂਟ ਤਿਆਰ ਕਰ ਰਹੇ ਹਨ ਤਾਂ ਉੱਥੇ ਹੀ ਹੁਣ ਨਵਜੋਤ ਸਿੱਧ ਵੱਲੋਂ ਵੀ ਕਾਂਗਰਸ ਪਾਰਟੀ ਲਈ ਚੋਣ ਪ੍ਰਚਾਰ ਕੀਤਾ ਜਾਵੇਗਾ। ਜੀ ਹਾਂ ਇਸ ਦਾ ਐਲਾਨ ਨਵਜੋਤ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਵੱਲੋਂ ਕੀਤਾ ਗਿਆ ਹੈ।
ਨਵਜੋਤ ਸਿੱਧੂ ਜੀ ਦੇ ਜੇਲ੍ਹ ਵਿੱਚੋਂ ਮੁੜਦੇ ਹੀ ਸ਼ੁਰੂ ਹੋਊ ਮਿਸ਼ਨ 2024 ਅਤੇ ਜਾਰੀ ਰਹੂ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ. ਪੰਜਾਬ ਅੱਜ ਵੀ ਮੰਦਹਾਲੀ ਦੇ ਉਸੇ ਦੌਰ ਚ ਖੜਾ ਹੈ ਜਿੱਥੋਂ ਬਾਹਰ ਕੱਢਣ ਦਾ ਮਾਡਲ ਨਵਜੋਤ ਸਿੱਧੂ ਜੀ ਨੇ ਦਿੱਤਾ ਸੀ. ਪੰਜਾਬ ਦਾ ਇੰਜਣ ਨਵਾਂ ਕਰਨ ਦੀ ਨਹੀਂ ਬਲਕਿ ਬਦਲਣ ਦੀ ਲੋੜ ਹੈ. ਆਗੇ ਆਗੇ ਦੇਖੀਏ ਹੋਤਾ ਹੈ ਕਿਆ ?
— Surinder Dalla (@surinder_dalla) November 29, 2022
ਸੁਰਿੰਦਰ ਡੱਲਾ ਦਾ ਕਹਿਣਾ ਹੈ ਕਿ ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਮਿਸ਼ਨ 2024 ਸ਼ੁਰੂ ਹੋਵੇਗਾ। ਇਹ ਐਲਾਨ ਉਨ੍ਹਾਂ ਵੱਲੋਂ ਟਵੀਟ ਕਰਕੇ ਕੀਤਾ ਗਿਆ ਹੈ। ਸੁਰਿੰਦਰ ਡੱਲਾ ਨੇ ਟਵੀਟ ਕਰਦਿਆਂ ਲਿਖਿਆ ਕਿ ਨਵਜੋਤ ਸਿੱਧੂ ਜੀ ਦੇ ਜੇਲ੍ਹ ਵਿੱਚੋਂ ਮੁੜਦੇ ਹੀ ਸ਼ੁਰੂ ਹੋਊ ਮਿਸ਼ਨ 2024 ਅਤੇ ਜਾਰੀ ਰਹੂ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ. ਪੰਜਾਬ ਅੱਜ ਵੀ ਮੰਦਹਾਲੀ ਦੇ ਉਸੇ ਦੌਰ ਚ ਖੜਾ ਹੈ ਜਿੱਥੋਂ ਬਾਹਰ ਕੱਢਣ ਦਾ ਮਾਡਲ ਨਵਜੋਤ ਸਿੱਧੂ ਜੀ ਨੇ ਦਿੱਤਾ ਸੀ. ਪੰਜਾਬ ਦਾ ਇੰਜਣ ਨਵਾਂ ਕਰਨ ਦੀ ਨਹੀਂ ਬਲਕਿ ਬਦਲਣ ਦੀ ਲੋੜ ਹੈ. ਆਗੇ ਆਗੇ ਦੇਖੀਏ ਹੋਤਾ ਹੈ ਕਿਆ ?