ਮਾਨਸਾ : ਪ੍ਰਸਿੱਧ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇ ਵਾਲਾ ਦਾ ਬੀਤੇ ਦਿਨੀਂ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕੀਤਾ ਗਿਆ ਸੀ ਤੇ ਅੱਜ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ। ਲਗਾਤਾਰ ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਲਾਈ ਜਾ ਰਹੀ ਹੈ।ਇਸੇ ਦਰਮਿਆਨ ਪਹਿਲਾਂ ਤੋਂ ਰਿਕਾਰਡ ਕੀਤਾ ਹੋਇਆ ਗੀਤ ਵਾਰ ਜਿਹੜਾ ਕਿ ਸਿੱਧੂ ਮੂਸੇ ਵਾਲਾ ਵੱਲੋਂ ਗਾਇਆ ਗਿਆ ਸੀ। ਉਹ ਹਾਲ ਹੀ ‘ਚ ਗੀਤ ਰਿਲੀਜ਼ ਹੋ ਰਿਹਾ ਹੈ। ਇਸ ਤੋਂ ਪਹਿਲਾਂ ਸਿੱਧੂ ਮੂਸੇ ਵਾਲਾ ਦੀ ਮਾਤਾ ਵੱਲੋਂ ਦਰਸ਼ਕਾਂ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਹੈ।
ਉਨ੍ਹਾਂ ਵੱਲੋਂ ਦਰਸ਼ਕਾਂ ਨੂੰ ਪਿਆਰ ਦੇਣ ਦੀ ਅਪੀਲ ਕੀਤੀ ਗਈ ਹੈ। ਮਾਤਾ ਚਰਨ ਕੌਰ ਨੇ ਕਿਹਾ ਕਿ ਸਿੱਧੂ ਮੂਸੇ ਵਾਲਾ ਨੇ ਜੋ ਦਰਸ਼ਕਾਂ ਅੰਦਰ ਪੱਗ ਦਾ ਰੁਝਾਨ ਪੈਦਾ ਕੀਤਾ ਸੀ ਉਸ ਦਾ ਅਸਰ ਹੋ ਰਿਹਾ ਹੈ ਅਤੇ ਅੱਜ ਛੋਟੇ ਛੋਟੇ ਬੱਚੇ ਵੀ ਦਸਤਾਰਾਂ ਸਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਲੋਕਾਂ ਨੇ ਹੀ ਹੌਂਸਲਾ ਦਿੱਤਾ ਹੈ ਕਿਉਂਕਿ ਪੰਜ ਮਹੀਨੇ ਬੀਤ ਜਾਣ *ਤੇ ਵੀ ਉਨ੍ਹਾਂ ਨੂੰ ਇਨਸਾਫ ਨਹੀਂ ਮਿਿਲਆ। ਮਾਤਾ ਚਰਨ ਕੌਰ ਨੇ ਲੋਕਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਅੱਜ ਪੰਜਾਬ ਦਾ ਮਾਹੌਲ ਬਹੁਤ ਖਰਾਬ ਹੁੰਦਾ ਜਾ ਰਿਹਾ ਹੈ ਅਤੇ ਆਪੋ ਆਪਣੇ ਬੱਚਿਆਂ ਦੀ ਸੁਰੱਖਿਆ ਸਾਨੂੰ ਆਪ ਨੂੰ ਕਰਨੀ ਪਵੇਗੀ।