ਸਿੱਧੂ ਮੂਸੇਵਾਲਾ ਦੇ ਕੈਂਡਲ ਮਾਰਚ ਦੀ ਜਗ੍ਹਾ ਤਬਦੀਲ, ਅੱਜ ਕੱਢਿਆ ਜਾਵੇਗਾ ਕੈਂਡਲ ਮਾਰਚ

Rajneet Kaur
2 Min Read

ਚੰਡੀਗੜ੍ਹ: ਮਰਹੂਮ ਗਾਇਕ ਸਿੱਧੂ ਮੂਸੇਵਾਲਾ  ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ 25 ਅਗਸਤ ਨੂੰ ਮਾਨਸਾ ‘ਚ ਹੋਣ ਵਾਲੇ ਕੈਂਡਲ ਮਾਰਚ ਦੇ ਸਥਾਨ ‘ਚ ਬਦਲਾਅ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਇਕ ਵੀਡੀਓ ਅਪਲੋਡ ਕੀਤੀ ਹੈ।  ਪਿਤਾ ਨੇ ਦੱਸਿਆ ਕਿ ਮਾਰਚ ਅੰਦਰੂਨੀ ਅਨਾਜ ਮੰਡੀ ਦੇ ਪਹਿਲਾਂ ਨਿਰਧਾਰਿਤ ਸਥਾਨ ਦੀ ਬਜਾਏ ਬਾਹਰੀ ਅਨਾਜ ਮੰਡੀ ਵਿੱਚ ਹੋਵੇਗਾ। ਮੂਸੇਵਾਲਾ ਦੇ ਪਿਤਾ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਇਹ ਕੈਂਡਲ ਮਾਰਚ ਸ਼ਾਮ 4 ਵਜੇ ਦੇ ਬਾਅਦ ਬਾਹਰੀ ਅਨਾਜ ਮੰਡੀ ਤੋਂ ਸ਼ੁਰੂ ਹੋਵੇਗਾ। ਇਸੇ ਥਾਂ ਸਿੱਧੂ ਦਾ ਭੋਗ ਸਮਾਗਮ ਹੋਇਆ ਸੀ। ਇਹ ਮਾਰਚ ਮੂਸੇਵਾਲਾ ਦੀ ‘ਲਾਸਟ ਰਾਈਡ’ ਤੱਕ ਜਾਵੇਗਾ।ਇਹ ਫੈਸਲਾ ਟ੍ਰੈਫਿਕ ਅਤੇ ਪਾਰਕਿੰਗ ਦੀ ਸਮੱਸਿਆ ਦੇ ਮੱਦੇਨਜ਼ਰ ਲਿਆ ਗਿਆ ਹੈ।

ਦੱਸ ਦੇਈਏ ਕਿ ਇਸ ਕੈਂਡਲ ਮਾਰਚ ਦਾ ਨਾ ਸਿਰਫ ਪ੍ਰਸ਼ੰਸ਼ਕ ਬਲਕਿ ਪਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਵੱਲੋਂ ਵੀ ਇਸਦਾ ਸਮਰਥਨ ਕੀਤਾ ਗਿਆ ਹੈ।

ਦੱਸ ਦੇਈਏ ਮੂਸੇਵਾਲਾ ਦਾ ਮਾਨਸਾ ਦੇ ਜਵਾਹਰਕੇ ਵਿਖੇ 29 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ ਜਿਸ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਦੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਲਈ। ਦਿੱਲੀ ਪੁਲਿਸ ਨੇ ਕਤਲ ਕਰਨ ਵਾਲੇ 3 ਸ਼ਾਰਪ ਸ਼ੂਟਰ ਪ੍ਰਿਯਵਰਤ ਫੌਜੀ, ਅੰਕਿਤ ਸੇਰਸਾ ਤੇ ਕਸ਼ਿਸ਼ ਨੂੰ ਗ੍ਰਿਫਤਾਰ ਕਰ ਲਿਆ। ਪੰਜਾਬ ਪੁਲਿਸ ਨੇ ਕਤਲ ਕਰਨ ਵਾਲੇ 2 ਸ਼ਾਪ ਸ਼ੂਟਰ ਮਨਪ੍ਰੀਤ ਮਨੂੰ ਤੇ ਜਗਰੂਪ ਰੂਪਾ ਨੂੰ ਅੰਮ੍ਰਿਤਸਰ ਵਿਚ ਮਾਰ ਗਿਰਾਇਆ। ਛੇਵਾਂ ਸ਼ਾਰਪ ਸ਼ੂਟਰ  ਅਜੇ ਵੀ ਫਰਾਰ ਹੈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment