ਪਟਿਆਲਾ: ਕਰਫਿਊ ਦੌਰਾਨ ਏਕੇ 47 ਤੋਂ ਫਾਇਰਿੰਗ ਕਰਨ ਦੇ ਮਾਮਲੇ ‘ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਆਈਜੀ ਪਟਿਆਲਾ ਨੂੰ ਮਿਲਣ ਪੁੱਜੇ। ਸਿੱਧੂ ਮੂਸੇਵਾਲਾ ਦੇ ਖਿਲਾਫ ਪਹਿਲਾਂ ਕਰਫਿਊ ਦੀ ਉਲੰਘਣਾ ਦਾ ਮਾਮਲਾ ਦਰਜ ਹੋਇਆ ਸੀ, ਜਿਸ ਤੋਂ ਬਾਅਦ ਆਰਮਸ ਐਕਟ ਦੇ ਤਹਿਤ ਨਾਮਜ਼ਦ ਕੀਤਾ ਗਿਆ ਸੀ। ਇਨ੍ਹਾਂ ਕੇਸਾਂ ਦੀ ਜਾਂਚ ਦੌਰਾਨ ਮੂਸੇਵਾਲਾ ਦੇ ਖਿਲਾਫ ਨਵੀਂ 120 ਬੀ ਜੋੜ ਦਿੱਤੀ ਗਈ ਤਾਂ ਮੂਸੇਵਾਲਾ ਆਈਜੀ ਪਟਿਆਲਾ ਜਤਿਦੰਰ ਸਿੰਘ ਔਲਖ ਕੋਲ ਪੁੱਜੇ।
ਆਈਜੀ ਔਲਖ ਕੋਲ ਮੂਸੇਵਾਲਾ ਨੇ ਪੁਲਿਸ ਅਧਿਕਾਰੀ ‘ਤੇ ਸਹੀ ਕਾਰਵਾਈ ਨਾਂ ਕਰਨ ਦੇ ਇਲਜ਼ਾਮ ਲਗਾਏ। ਇਸ ਤੋਂ ਬਾਅਦ ਆਈਜੀ ਨੇ ਸੰਗਰੂਰ ਅਤੇ ਬਰਨਾਲਾ ਦੋਵਾਂ ਕੇਸਾਂ ‘ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ‘ਚੋਂ ਪੁਰਾਣੇ ਅਧਿਕਾਰੀਆਂ ਨੂੰ ਇਸ ਕੇਸ ਦੀ ਜਾਂਚ ਤੋਂ ਹਟਾ ਦਿੱਤਾ ਹੈ।
ਬਰਨਾਲਾ ਮਾਮਲੇ ਵਿੱਚ ਐਸਆਈਟੀ ਮੈਂਬਰ ਐਸਪੀ ਸੁਖਦੇਵ ਸਿੰਘ, ਡੀਐਸਪੀ ਬਰਨਾਲਾ ਹਰਮਿੰਦਰ ਸਿੰਘ ਅਤੇ ਧਨੌਲਾ ਥਾਣਾ ਐਸਐਚਓ ਕੁਲਦੀਪ ਸਿੰਘ ਸ਼ਾਮਲ ਕੀਤੇ ਹਨ, ਜਦਕਿ ਪਹਿਲਾਂ ਇਹ ਕੇਸ ਐਸਪੀ ਰੁਪਿੰਦਰ ਕੁਮਾਰ ਵੇਖ ਰਹੇ ਸਨ। ਡੇਢ ਮਹੀਨੇ ਦੌਰਾਨ ਸਿੱਧੂ ਮੂਸੇਵਾਲਾ ਖਿਲਾਫ ਦੋਸ਼ਾ ਦੇ ਤਹਿਤ ਲੱਗੀ ਧਾਰਾਵਾਂ ਤੋਂ ਜ਼ਿਆਦਾ ਉਨ੍ਹਾਂ ‘ਤੇ ਪੁਲਿਸ ਮਹਿਰਬਾਨੀਆਂ ਜ਼ਿਆਦਾ ਨਜ਼ਰ ਆਉਣ ਲੱਗੀਆਂ ਹਨ।