ਇਮਿਊਨਿਟੀ ਵਧਾਉਣ ਲਈ ਜੇਕਰ ਕਰ ਰਹੇ ਹੋ ਗਿਲੋਅ ਦਾ ਸੇਵਨ ਤਾਂ ਹੋ ਜਾਓ ਸਾਵਧਾਨ! ਜਾਣੋ ਇਸ ਦੇ ਨੁਕਸਾਨ

TeamGlobalPunjab
3 Min Read

ਨਿਊਜ਼ ਡੈਸਕ: ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਸਭ ਦਾ ਧਿਆਨ ਆਪਣੀ ਇਮਿਊਨਿਟੀ ਵਧਾਉਣ ‘ਤੇ ਹੈ। ਅਜਿਹਾ ਕਰਨ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਘਰੇਲੂ ਉਪਾਅ ਕਰ ਰਹੇ ਹਨ। ਮਲਟੀ ਵਿਟਾਮਿਨਸ ਦੇ ਨਾਲ-ਨਾਲ ਲੋਕ ਤਰ੍ਹਾਂ-ਤਰ੍ਹਾਂ ਦੇ ਕਾੜ੍ਹੇ ਪੀ ਰਹੇ ਹਨ। ਉੱਥੇ ਹੀ ਗਿਲੋਅ ਘਰ-ਘਰ ‘ਚ ਆਪਣੀ ਜਗ੍ਹਾ ਬਣਾ ਚੁੱਕੀ ਹੈ। ਗਿਲੋਅ ‘ਚ ਕਾਫ਼ੀ ਮੈਡੀਕਲ ਗੁਣ ਪਾਏ ਜਾਂਦੇ ਹਨ। ਇਸ ਨੂੰ ਖਾਸ ਤੌਰ ਤੇ ਇਮਿਊਨਿਟੀ ਵਧਾਉਣ ਲਈ ਜਾਣਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਲੋਕ ਲਗਾਤਾਰ ਕਿਸੇ ਨਾ ਕਿਸੇ ਰੂਪ ਵਿੱਚ ਇਸ ਦਾ ਸੇਵਨ ਕਰ ਰਹੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰ ਰਹੇ ਹੋ ਤਾਂ ਸਾਵਧਾਨ ਰਹਿਣਾ ਜ਼ਰੂਰੀ ਹੈ, ਕਿਉਂਕਿ ਜ਼ਰੂਰਤ ਤੋਂ ਜ਼ਿਆਦਾ ਗਿਲੋਅ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਗਿਲੋਅ ਹੈ ਫਾਇਦੇਮੰਦ ਪਰ…

ਹੈਲਥ ਸ਼ਾਟਸ ਦੀ ਰਿਪੋਰਟ ਦੇ ਮੁਤਾਬਕ ਗੁੜਗਾਓਂ ਦੇ ਫੋਰਟਿਸ ਹਸਪਤਾਲ ਵਿੱਚ ਇੰਟਰਨਲ ਮੈਡੀਸਿਨ ਹੈੱਡ ਡਾਕਟਰ ਮੁਤਾਬਕ ਗਿਲੋਅ ਵਿਟਾਮਿਨ ਨਾਲ ਭਰਪੂਰ ਹੁੰਦੀ ਹੈ ਅਤੇ ਕੁਝ ਬੀਮਾਰੀਆਂ ਨੂੰ ਵਧਣ ਤੋਂ ਰੋਕ ਸਕਦੀ ਹੈ। ਕੋਰੋਨਾ ਵਾਇਰਸ ਦੇ ਇਲਾਜ ਵਿੱਚ ਵੀ ਇਹ ਕਾਫੀ ਫਾਇਦੇਮੰਦ ਹੈ, ਹਾਲਾਂਕਿ ਡਾਕਟਰ ਨੇ ਦੱਸਿਆ ਕਿ ਜੇਕਰ ਤੁਸੀਂ ਬਿਨ੍ਹਾ ਕਿਸੇ ਸਲਾਹ ਦੇ ਗਿਲੋਅ ਦਾ ਸੇਵਨ ਕਰ ਰਹੇ ਹੋ ਤਾਂ ਇਸ ਦੀ ਡੋਜ਼ ਗ਼ਲਤ ਹੋ ਸਕਦੀ ਹੈ। ਗਿਲੋਅ ਲੈਣ ਤੋਂ ਪਹਿਲਾਂ ਕਿਸੇ ਡਾਕਟਰ ਨਾਲ ਜ਼ਰੂਰ ਗੱਲ ਕਰੋ, ਕਿਉਂਕਿ ਇਸ ਦੇ ਕੁਝ ਨੁਕਸਾਨ ਵੀ ਹੋ ਸਕਦੇ ਹਨ।

ਡਿੱਗ ਸਕਦਾ ਹੈ ਬਲੱਡ ਸ਼ੂਗਰ ਲੈਵਲ

- Advertisement -

ਗਿਲੋਅ ਡਾਇਬਿਟੀਜ਼ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੁੰਦੀ ਹੈ। ਇਹ ਬਲੱਡ ਸ਼ੂਗਰ ਲੈਵਲ ਵੀ ਕੰਟਰੋਲ ਕਰਦੀ ਹੈ, ਪਰ ਜੇਕਰ ਤੁਸੀਂ ਡਾਇਬਿਟੀਜ਼ ਦੀਆਂ ਦਵਾਈਆਂ ਦੇ ਨਾਲ ਗਲੋਅ ਦਾ ਸੇਵਨ ਕਰਦੇ ਹੋ ਤਾਂ ਸ਼ੂਗਰ ਲੈਵਲ ਜ਼ਿਆਦਾ ਡਿੱਗ ਸਕਦਾ ਹੈ। ਅਜਿਹੇ ਵਿੱਚ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ।

ਟਰਿਗਰ ਕਰ ਸਕਦਾ ਹੈ ਆਟੋਇਮਿਊਨ ਡਿਸੀਜ਼

ਜੇਕਰ ਤੁਸੀ ਜ਼ਿਆਦਾ ਗਿਲੋਅ ਲੈਂਦੇ ਹੋ ਤੁਹਾਡਾ ਇਮਿਊਨ ਸਿਸਟਮ ਉਤੇਜਿਤ ਹੋ ਸਕਦਾ ਹੈ, ਜੋ ਕਿ ਨੁਕਸਾਨਦਾਇਕ ਹੈ। ਜੇਕਰ ਕਿਸੇ ਨੂੰ ਗਠੀਆ ਜਾਂ ਕੋਈ ਆਟੋਇਮਿਊਨ ਡਿਸੀਜ਼ ਹੈ ਤਾਂ ਗਿਲੋਅ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਗਿਲੋਅ ਨਾਲ ਹੋ ਸਕਦੀ ਹੈ ਕਬਜ

ਗਿਲੋਅ ਪਾਚਨ ਕਿਰਿਆ ਲਈ ਚੰਗੀ ਹੁੰਦੀ ਹੈ, ਪਰ ਜੇਕਰ ਇਸ ਨੂੰ ਜ਼ਰੂਰਤ ਤੋਂ ਜ਼ਿਆਦਾ ਲੈ ਲਿਆ ਜਾਵੇ ਤਾਂ ਕਬਜ ਹੋ ਸਕਦੀ ਹੈ।

- Advertisement -

ਗਰਭਵਤੀ ਔਰਤਾਂ ਲਈ ਹੋ ਸਕਦੀ ਹੈ ਨੁਕਸਾਨਦਾਇਕ

ਮਾਹਰਾਂ ਦਾ ਮੰਨਣਾ ਹੈ ਕਿ ਗਰਭਵਤੀ ਅਤੇ ਬੱਚੇ ਨੂੰ ਦੁੱਧ ਪਿਲਾਉਣ ਵਾਲੀਆਂ ਔਰਤਾਂ ਨੂੰ ਗਿਲੋਅ ਲੈਣ ਤੋਂ ਬਚਣਾ ਚਾਹੀਦਾ ਹੈ। ਇਸ ਦਾ ਨੁਕਸਾਨ ਹਾਲੇ ਤੱਕ ਮੈਡੀਕਲੀ ਪਤਾ ਨਹੀਂ ਲਗਾਇਆ ਜਾ ਸਕਿਆ ਹੈ, ਪਰ ਚੰਗਾ ਹੈ ਕਿ ਮਾਹਰਾਂ ਦੀ ਸਲਾਹ ਮੰਨ ਲਈ ਜਾਵੇ।

ਨੋਟ: ਗਿਲੋਅ ਨੂੰ ਜੇਕਰ ਸਹੀ ਮਾਤਰਾ ਵਿੱਚ ਲਿਆ ਜਾਵੇ ਤਾਂ ਫਾਇਦੇਮੰਦ ਹੈ। ਇਸ ਨੂੰ ਜ਼ਿਆਦਾ ਮਾਤਰਾ ‘ਚ ਲੈਣ ਨਾਲ ਨੁਕਸਾਨ ਹੋ ਸਕਦੇ ਹਨ। ਗਿਲੋਅ ਜਾਂ ਇਸਦਾ ਸਪਲਿਮੈਂਟ ਲੈਣ ਤੋਂ ਪਹਿਲਾਂ ਇੱਕ ਵਾਰ ਡਾਕਟਰ ਨਾਲ ਜ਼ਰੂਰ ਗੱਲ ਕਰੋ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment