ਅੱਜ ਤੋਂ 7 ਦਿਨ ਤੱਕ ਹਰ ਰੋਜ਼ ਚੱਲਣਗੀਆਂ ਮਜ਼ਦੂਰਾਂ ਲਈ ਸਪੈਸ਼ਲ ਟਰੇਨਾਂ

TeamGlobalPunjab
1 Min Read

ਚੰਡੀਗੜ੍ਹ: ਸ਼ਹਿਰ ਵਿੱਚ ਫਸੇ ਬਿਹਾਰ ਦੇ ਮਜ਼ਦੂਰਾਂ ਲਈ ਇੱਕ ਚੰਗੀ ਖਬਰ ਹੈ। 11 ਮਈ ਯਾਨੀ ਅੱਜ ਤੋਂ 17 ਮਈ ਤੱਕ ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ ਲਈ ਮਜ਼ਦੂਰਾਂ ਚਲਾਈਆਂ ਜਾਣਗੀਆਂ।  ਸੋਮਵਾਰ ਨੂੰ ਪਹਿਲੇ ਦਿਨ ਬਿਹਾਰ ਦੇ ਕਿਸ਼ਨਗੰਜ ਲਈ ਦਿਨ ਵਿੱਚ ਦੋ ਵਜੇ ਵਿਸ਼ੇਸ਼ ਟਰੇਨ ਚਲਾਈ ਜਾਵੇਗੀ।

ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਣ ਵਾਲੀ ਇਸ ਟਰੇਨ ਵਿੱਚ 1188 ਮਜ਼ਦੂਰ ਕਿਸ਼ਨਗੰਜ ਲਈ ਰਵਾਨਾ ਹੋਣਗੇ। ਉਥੇ ਹੀ, ਚੰਡੀਗੜ੍ਹ ਤੋਂ ਗੋਰਖਪੁਰ ਲਈ ਵਿਸ਼ੇਸ਼ ਟ੍ਰੇਨ ਸੋਮਵਾਰ ਰਾਤ ਅੱਠ ਵਜੇ ਰਵਾਨਾ ਹੋਵੇਗੀ।

ਖਾਸ ਗੱਲ ਇਹ ਹੈ ਕਿ ਇਸ ਟਰੇਨਾਂ ਵਿੱਚ ਸਿਰਫ ਰਜਿਸਟਰੇਸ਼ਨ ਕਰਾਉਣ ਵਾਲੇ ਲੋਕ ਹੀ ਸਫਰ ਕਰ ਸਕਣਗੇ।

ਬਿਨ੍ਹਾਂ ਰਜਿਸਟਰੇਸ਼ਨ ਵਾਲੇ ਲੋਕ ਰੇਲਵੇ ਸਟੇਸ਼ਨ ‘ਤੇ ਬਿਲਕੁੱਲ ਨਾ ਪਹੁੰਚਣ। ਇੱਥੇ ਉਨ੍ਹਾਂ ਮਜ਼ਦੂਰਾਂ ਨੂੰ ਜਾਣ ਦਾ ਮੌਕਾ ਮਿਲੇਗਾ, ਜਿਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਸੂਚਿਤ ਕੀਤਾ ਜਾਵੇਗਾ।

- Advertisement -

11 ਮਈ ਨੂੰ ਚੰਡੀਗੜ੍ਹ ਤੋਂ ਕਿਸ਼ਨਗੰਜ, 12 ਮਈ ਨੂੰ ਚੰਡੀਗੜ੍ਹ ਤੋਂ ਭਾਗਲਪੁਰ, 13 ਮਈ ਪੁਰਣਿਆ ਲਈ, 14 ਮਈ ਨੂੰ ਸੀਤਾਮੜੀ, 15 ਮਈ ਮਧੁਬਨੀ ਲਈ, 16 ਮਈ ਨੂੰ ਸਹਰਸਾ ਲਈ, 17 ਮਈ  ਚੰਡੀਗੜ੍ਹ ਤੋਂ ਬਰੌਨੀ ਲਈ ਟਰੇਨਾਂ ਚੱਲਣਗੀਆਂ।

Share this Article
Leave a comment