6 ਸਾਲ ਤੋਂ ਗੰਭੀਰ ਬਿਮਾਰੀ ਨਾਲ ਜੂਝ ਰਹੀ ਹੈ ਸ਼ਰਧਾ ਕਪੂਰ, ਇੰਟਰਵਿਊ ‘ਚ ਕੀਤਾ ਵੱਡਾ ਖੁਲਾਸਾ

TeamGlobalPunjab
2 Min Read

ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਬੀਤੇ 6 ਸਾਲਾਂ ਤੋਂ ਗੰਭੀਰ ਬਿਮਾਰੀ ਨਾਲ ਜੂਝ ਰਹੀ ਹੈ। ਇਸ ਗੱਲ ਦਾ ਖੁਲਾਸਾ ਉਸ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਕੀਤਾ ਹੈ। ਸ਼ਰੱਧਾ ਕਪੂਰ ਨੇ ਦੱਸਿਆ ਹੈ ਕਿ ਉਸ ਨੂੰ ਐਨਜ਼ਾਇਟੀ ( anxiety ) ਹੈ ਤੇ ਇਸ ਬਾਰੇ ਕਾਫ਼ੀ ਸਮੇਂ ਤੱਕ ਉਸ ਨੂੰ ਪਤਾ ਨਹੀਂ ਚੱਲਿਆ ਸੀ ਪਰ ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਹੈਰਾਨ ਹੋ ਗਈ।

ਸਾਹੋ ਫਿਲਮ ਦੀ ਅਦਾਕਾਰਾ ਸ਼ਰਧਾ ਕਪੂਰ ਨੇ ਹਾਲ ਹੀ ਵਿੱਚ ਅੰਗਰੇਜ਼ੀ ਵੈਬਸਾਈਟ ਪਿੰਕਵਿਲਾ ਨੂੰ ਇੰਟਰਵਿਊ ਦਿੱਤਾ । ਇਸ ਇੰਟਰਵਿਊ ਵਿੱਚ ਉਨ੍ਹਾਂ ਨੇ ਫਿਲਮ ਸਾਹੋ ਸਮੇਤ ਨਿੱਜੀ ਜ਼ਿੰਦਗੀ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਆਪਣੀ ਬੀਮਾਰੀ ਵਾਰੇ ਗੱਲ ਕਰਦੇ ਹੋਏ ਸ਼ਰਧਾ ਕਪੂਰ ਨੇ ਕਿਹਾ ‘ਮੈਨੂੰ ਕਾਫ਼ੀ ਸਮੇਂ ਤੱਕ anxiety ਬਾਰੇ ਪਤਾ ਹੀ ਨਹੀਂ ਸੀ। ਇਹ ਫਿਲਮ ਆਸ਼ਿਕੀ 2 ਤੋਂ ਬਾਅਦ ਦੀ ਗੱਲ ਹੈ ਜਦੋਂ ਮੈਨੂੰ ਦਰਦ ਹੋ ਰਿਹਾ ਸੀ ਪਰ ਜਾਂਚ ਵਿੱਚ ਕੁੱਝ ਸਾਹਮਣੇ ਨਹੀਂ ਆਇਆ ਸੀ ।

ਸ਼ਰਧਾ ਕਪੂਰ ਨੇ ਅੱਗੇ ਕਿਹਾ ਕਿ ਇਸ ਤੋਂ ਬਾਅਦ ਮੈਂ ਹੋਰ ਵੀ ਬਹੁਤ ਸਾਰੇ ਟੈਸਟ ਕਰਵਾਏ ਪਰ ਡਾਕਟਰਾਂ ਦੀ ਰਿਪੋਰਟ ਵਿੱਚ ਮੇਰੇ ਕਿਸੇ ਵੀ ਰੋਗ ਦਾ ਖੁਲਾਸਾ ਨਹੀਂ ਹੋ ਰਿਹਾ ਸੀ। ਇਹ ਹੈਰਾਨ ਕਰਨ ਵਾਲਾ ਸੀ ਕਿਉਂਕਿ ਮੈਂ ਵਾਰ – ਵਾਰ ਸੋਚ ਰਹੀ ਸੀ ਕਿ ਮੈਨੂੰ ਇਹ ਦਰਦ ਕਿਉਂ ਹੋ ਰਿਹਾ ਹੈ । ਫਿਰ ਕੁੱਝ ਸਮਾਂ ਬਾਅਦ ਮੈਨੂੰ ਫਿਜ਼ੀਕਲੀ anxiety ਮਹਿਸੂਸ ਹੋਈ। ਮੈਂ ਹਾਲੇ ਵੀ anxiety ਨਾਲ ਜੂਝ ਰਹੀ ਹਾਂ ਪਰ ਹੁਣ ਪਹਿਲਾਂ ਨਾਲੋਂ ਠੀਕ ਹਾਂ ।

ਤੁਹਾਨੂੰ ਦੱਸ ਦੇਈਏ ਕਿ ਇਨ੍ਹੀਂ ਦਿਨੀਂ ਸ਼ਰਧਾ ਕਪੂਰ ਦੀ ਫਿਲਮ ਸਾਹੋ ਸਿਨੇਮਾ ਘਰਾਂ ‘ਚ ਚੰਗੀ ਕਮਾਈ ਕਰ ਰਹੀ ਹੈ। ਇਸ ਫਿਲਮ ਵਿੱਚ ਉਨ੍ਹਾਂ ਦੇ ਨਾਲ ਸਾਊਥ ਸਿਨੇਮਾ ਤੋਂ ਸੁਪਰਸਟਾਰ ਪ੍ਰਭਾਸ ਮੁੱਖ ਭੂਮਿਕਾ ਵਿੱਚ ਹਨ। ਬੀਤੇ ਮਹੀਨੇ ਰਿਲੀਜ਼ ਹੋਈ ਫਿਲਮ ਸਾਹੋ ਨੂੰ ਲੈ ਕੇ ਦਰਸ਼ਕਾਂ ਨੇ ਮਿਲੀ – ਜੁਲੀ ਪ੍ਰਤੀਕਿਰਿਆ ਦਿੱਤੀ ਹੈ।

Share this Article
Leave a comment