ਬਾਦਸ਼ਾਹ ਦੇ ਗੀਤ ‘ਪਾਣੀ ਪਾਣੀ’ ਦੇ ਨਿਰਮਾਤਾ ਨੂੰ ਕਾਰਨ ਦੱਸੋ ਨੋਟਿਸ ਜਾਰੀ

TeamGlobalPunjab
1 Min Read

ਚੰਡੀਗੜ੍ਹ: ਬਾਦਸ਼ਾਹ ਦੇ ਗਾਣੇ ‘ਪਾਣੀ ਪਾਣੀ’ ਦੇ ਨਿਰਮਾਤਾ ਨੂੰ ਐਨੀਮਲ ਵੈੱਲਫੇਅਰ ਬੋਰਡ ਆਫ ਇੰਡੀਆ ਵਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਨਿਰਮਾਤਾ ਨੂੰ ਨੋਟਿਸ ਮਿਲਣ ਤੇ ਇਕ ਹਫ਼ਤੇ ਦੇ ਅੰਦਰ ਅੰਦਰ ਲਿਖਤੀ ਸਫ਼ਾਈ ਦੇਣ ਲਈ ਕਿਹਾ ਹੈ।

ਇਸ ਗਾਣੇ ਦੀ ਐਲਬਮ ਵਿਚ ਊਠਾਂ ਅਤੇ ਘੋੜਿਆਂ ਦੀ ਇਤਰਾਜ਼ਯੋਗ ਪੇਸ਼ਕਾਰੀ ਖ਼ਿਲਾਫ਼ ਪੰਡਿਤਰਾਓ ਵੱਲੋਂ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਨੂੰ ਸ਼ਿਕਾਇਤ ਕੀਤੀ ਗਈ ਸੀ।

ਕਾਰਨ ਦੱਸੋ ਨੋਟਿਸ ਵਿਚ ਬੋਰਡ ਵੱਲੋਂ ਲਿਖਿਆ ਗਿਆ ਹੈ ਕਿ ਬੋਰਡ ਕੋਲ਼ੋਂ ‘ਕੋਈ ਇਤਰਾਜ਼ ਨਹੀਂ’ ਪ੍ਰਮਾਣ ਪੱਤਰ ਹਾਸਲ ਕੀਤੇ ਬਗੈਰ ਇਸ ਗਾਣੇ ਵਿਚ ਜਾਨਵਰ ਵਿਖਾਏ ਗਏ ਹਨ ਜੋ ‘ਪਰਫਾਰਮਿੰਗ ਐਨੀਮਲ (ਰਜਿਸਟ੍ਰੇਸ਼ਨ) ਰੂਲਸ 2001’ ਹੀ ਨਹੀਂ, ਸਗੋੱ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਵੀ ਉਲੰਘਣਾ ਹੈ।

ਪੰਡਿਤ ਰਾਓ ਨੇ ਕਿਹਾ ਕਿ ਬਾਦਸ਼ਾਹ ਦੇ ਗਾਣੇ ‘ਪਾਣੀ ਪਾਣੀ’ ਵਿਚ ਨਾ ਸਿਰਫ਼ ਜਾਨਵਰਾਂ ਦੀ ਗਲਤ ਵਰਤੋਂ ਹੋਈ ਹੈ ਸਗੋਂ ਔਰਤ ਦੀ ਬੇਇਜਤੀ ਕਰਨ ਵਾਲ਼ੇ ਦੋਹਰੇ ਅਰਥਾਂ ਵਾਲ਼ੇ ਅਸ਼ਲੀਲ ਲਫ਼ਜ਼ ਵੀ ਵਰਤੇ ਗਏ ਹਨ। ਇਸ ਲਈ ਉਹਨਾਂ ਨੇ ਆਪਣੀ ਸ਼ਿਕਾਇਤ ਭਾਰਤ ਦੇ ਮਹਿਲਾ ਕਮਿਸ਼ਨ ਨੂੰ ਵੀ ਭੇਜੀ ਹੋਈ ਹੈ।

ਉਹਨਾਂ ਦੱਸਿਆ ਕਿ ‘ਪਾਣੀ ਪਾਣੀ’ ਗਾਣਾ ਚਲਾਉਣ ਵਾਲ਼ੇ ਟੀਵੀ ਚੈਨਲਾਂ, ਐਫ਼ਐਮ ਰੇਡੀਓ ਅਤੇ ਡੀਜੇ ਵਾਲ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਵੀ ਸੰਬੰਧਤ ਧਿਰਾਂ ਨੂੰ ਖ਼ਤ ਲਿਖੇ ਗਏ ਹਨ।

Share This Article
Leave a Comment