ਮੁਹਾਲੀ: ਪੰਜਾਬ ਸਰਕਾਰ ਨੇ ਸੂਬੇ ਅੰਦਰ 167 ਸ਼ਹਿਰਾਂ ਵਿੱਚ ਵੀਕਐਂਡ ਲਾਕਡਾਊਨ ਲਗਾਇਆ ਹੈ। ਪਰ ਮੁਹਾਲੀ ਵਿੱਚ ਦੁਕਾਨਦਾਰਾਂ ਵੱਲੋਂ ਸਾਰੀਆਂ ਬਾਜ਼ਾਰ ਖੋਲ੍ਹੇ ਗਏ ਹਨ। ਮੁਹਾਲੀ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਵੀਕਐਂਡ ਤੇ ਲਾਕਡਾਊਨ ਲਗਾ ਕੇ ਸਾਡੇ ਨਾਲ ਧੱਕਾ ਕੀਤਾ ਹੈ। ਜਦ ਬਾਕੀ ਦਿਨਾਂ ਵਿੱਚ ਦੁਕਾਨਾਂ ਖੁੱਲ੍ਹੀਆਂ ਰੱਖਣ ਦੀ ਹਦਾਇਤ ਦਿੱਤੀ ਹੋਈ ਹੈ, ਤਾਂ ਸ਼ਨੀਵਾਰ ਅਤੇ ਐਤਵਾਰ ਵਿੱਚ ਕੀ ਕੋਰੋਨਾ ਵਾਰਿਸ ਦਾ ਪ੍ਰਸਾਰ ਤੇਜ਼ ਹੁੰਦਾ ਹੈ ?
ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਜਲਦ ਤੋਂ ਜਲਦ ਵੀਕਐਂਡ ਲਾਕਡਾਊਨ ਖ਼ਤਮ ਕਰੇ। ਹਾਲਾਂਕਿ ਚੰਡੀਗੜ੍ਹ ਅਤੇ ਪੰਚਕੂਲਾ ਵਿੱਚ ਪ੍ਰਸ਼ਾਸਨ ਵੱਲੋਂ ਅਜਿਹੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ।
ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਵੀ ਕਿਹਾ ਸੀ ਕਿ ਕੋਈ ਵੀ ਸੂਬਾ ਆਪਣੀ ਮਨਮਰਜ਼ੀ ਦੇ ਨਾਲ ਕੋਈ ਵੀ ਪਾਬੰਦੀ ਨਹੀਂ ਲਗਾ ਸਕਦਾ ਜੇਕਰ ਲਾਕਡਾਊਨ ਜਾਂ ਕਰਫਿਊ ਲਗਾਉਣਾ ਹੈ ਤਾਂ ਪਹਿਲਾਂ ਇਜਾਜ਼ਤ ਲੈਣੀ ਪਵੇਗੀ।