ਨਿਊਜ ਡੈਸਕ : ਇੰਨੀ ਦਿਨੀ ਪੰਜਾਬ ਦੇ ਨਾਮੀ ਕਲਾਕਾਰਾਂ ਦੇ ਹੋ ਰਹੇ ਵਿਰੋਧ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ । ਸਿੱਧੂ ਮੂਸੇ ਵਾਲੇ ਖਿਲਾਫ ਜਿਥੇ ਕਈ ਮਾਮਲੇ ਪੰਜਾਬ ਦੇ ਵਖ ਵਖ ਥਾਣਿਆ ਵਿਚ ਦਰਜ ਹੋਏ ਹਨ ਉਥੇ ਹੀ ਇਸ ਵਿਚ ਹੁਣ ਰਣਜੀਤ ਬਾਵਾ ਦਾ ਵੀ ਨਾਮ ਸ਼ਾਮਿਲ ਹੋ ਗਿਆ ਹੈ । ਰਣਜੀਤ ਬਾਵਾ ਦੇ ਗੀਤ ਮੇਰਾ ਕੀ ਕਸੂਰ ਤੋਂ ਸ਼ੁਰੂ ਹੋਇਆ ਵਿਵਾਦ ਵਧਦਾ ਜਾ ਰਿਹਾ ਹੈ । ਹੁਣ ਸ਼ਿਵ ਸੈਨਾ ਪੰਜਾਬ ਦੇ ਆਗੂਆਂ ਨੇ ਰਣਜੀਤ ਬਾਵਾ ਦਾ ਮੂੰਹ ਕਾਲਾ ਕਰਨ ਵਾਲੇ ਲਈ ਇਕ ਲਖ ਰੁਪਏ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ ।
https://www.facebook.com/100008613663734/videos/2333180360312397/
ਸੋਸ਼ਲ ਮੀਡੀਆ ਰਾਹੀਂ ਸ਼ਿਵ ਸੈਨਾ ਆਗੂਆਂ ਨੇ ਅਪੀਲ ਕਰਦਿਆਂ ਕਿਹਾ ਕਿ ਰਣਜੀਤ ਬਾਵਾ ਨੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਇਸ ਦੀ ਉਹ ਨਿੰਦਾ ਕਰਦੇ ਹਨ। ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਬਾਵਾ ਵਿਰੁੱਧ ਇਕ ਮੁਕੱਦਮਾ ਵੀ ਦਰਜ ਕਰਵਾਇਆ ਹੈ ।