ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਅਜੇ ਬੰਗਾ ਨੂੰ ਸੀ ਈ ਓ ਬਣਨ ਤੇ ਦਿੱਤੀ ਗਈ ਵਧਾਈ

Rajneet Kaur
2 Min Read

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਨਵ ਨਿਯੁਕਤ ਵਿਸ਼ਵ ਬੈਂਕ ਸੀ ਈ ਓ ਸ ਅਜੇਪਾਲ ਸਿੰਘ ਬੰਘਾ ਨੂੰ ਵਧਾਈ ਦਿੱਤੀ ਹੈ ਹੈ । ਉਨ੍ਹਾਂ ਕਿਹਾ ਕਿ ਮੈਂ ਸਰਦਾਰ ‘ਅਜੈਪਾਲ’ ਸਿੰਘ ਬੰਗਾ ਨੂੰ ਵਿਸ਼ਵ ਬੈਂਕ ਦਾ ਪ੍ਰਧਾਨ ਚੁਣੇ ਜਾਣ ਲਈ ਨਿੱਜੀ ਤੌਰ ‘ਤੇ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਇਹ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਇਹ ਪ੍ਰਾਪਤੀ ਸਿੱਖਾਂ ਵੱਲੋਂ ਹਰ ਖੇਤਰ ਵਿੱਚ ਮੋਹਰੀ ਹੋ ਕੇ ਵਿਸ਼ਵ ਭਰ ਵਿੱਚ ਆਪਣੀ ਕਾਬਲੀਅਤ ਨੂੰ ਸਾਬਤ ਕਰਨ ਦੀ ਲੜੀ ਵਿੱਚ ਹੈ।

ਅਜੈ ਪਾਲ ਸਿੰਘ ਬੱਗਾ ਭਾਰਤੀ ਮੂਲ ਦੇ ਇੱਕ ਬਿਜ਼ਨਸ ਮੈਨੇਜਰ ਅਤੇ ਇੱਕ ਜਾਣੇ-ਪਛਾਣੇ ਉਦਯੋਗਪਤੀ ਹਨ। ਅਜੈ ਪਾਲ ਸਿੰਘ ਬੱਗਾ ਨੂੰ ਮਾਸਟਰਕਾਰਡ ਸੀ.ਓ. ਵਜੋਂ ਕੰਮ ਕਰਦੇ ਦੇਖਿਆ ਹੋਵੇਗਾ। ਪਰ ਹਾਲ ਹੀ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੌਹਨ ਵਾਈਡਨ ਨੇ ਉਨ੍ਹਾਂ ਨੂੰ ਵਿਸ਼ਵ ਬੈਂਕ ਦਾ ਸੀ.ਈ.ਓ. ਬਣਾਇਆ ਹੈ, ਜੋ ਕਿ ਹੈ ਸਿੱਖ ਲਈ ਮਾਣ ਵਾਲੀ ਗੱਲ ਹੈ, ਹਾਲਾਂਕਿ ਅੱਜ ਦੁਨੀਆ ਦੀਆਂ ਸਾਰੀਆਂ ਵੱਡੀਆਂ ਕੰਪਨੀਆਂ ਜਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਸੀ.ਈ.ਓ. ਭਾਰਤੀ ਹਨ।

ਅਜੈ ਬੰਗਾ ਦਾ ਜਨਮ 10 ਨਵੰਬਰ 1959 ਨੂੰ ਭਾਰਤ ਦੇ ਪੁਣੇ ਜ਼ਿਲ੍ਹੇ ਦੇ ਖੜਕੀ ਵਿੱਚ ਹੋਇਆ ਸੀ, ਉਨ੍ਹਾਂ ਦਾ ਪੂਰਾ ਨਾਂ ਅਜੈਪਾਲ ਸਿੰਘ ਬੰਗਾ ਹੈ। ਉਹਨਾਂ ਦੇ ਪਿਤਾ ਦਾ ਨਾਮ ਹਰਭਜਨ ਸਿੰਘ ਬੱਗਾ ਸੀ ਜੋ ਭਾਰਤੀ ਫੌਜ ਵਿੱਚ ਇੱਕ ਅਫਸਰ ਸਨ ਅਤੇ ਉਹਨਾਂ ਦੀ ਮਾਤਾ ਦਾ ਨਾਮ ਸਜਵੰਤ ਕੌਰ ਸੀ। ਜੋ ਇੱਕ ਸਕੂਲ ਅਧਿਆਪਕ ਸੀ। ਬਚਪਨ ਵਿੱਚ ਉਨ੍ਹਾਂ ਨੂੰ ਕਈ ਸ਼ਹਿਰਾਂ ਵਿੱਚ ਘੁੰਮਣ ਦਾ ਮੌਕਾ ਮਿਲਿਆ ਕਿਉਂਕਿ ਉਨ੍ਹਾਂ ਦੇ ਪਿਤਾ ਫੌਜ ਵਿੱਚ ਕੰਮ ਕਰਦੇ ਸਨ ਅਤੇ ਉਨ੍ਹਾਂ ਦੀ ਬਦਲੀ ਹੁੰਦੀ ਰਹੀ।

Share this Article
Leave a comment