ਚੰਡੀਗੜ੍ਹ : ਜਿਸ ਦਿਨ ਤੋਂ ਆਮ ਆਦਮੀ ਪਾਰਟੀ ਪਾਰਟੀ ਸੱਤਾ ‘ਤੇ ਕਾਬਜ ਹੋਈ ਹੈ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਰਹਿੰਦੀ ਹੈ। ਜੇਕਰ ਗੱਲ ਵਿਰੋਧੀਆਂ ਦੀ ਕਰ ਲਈਏ ਤਾਂ ਵਿਰੋਧੀ ਵੀ ਹਮੇਸ਼ਾ ਹੀ ਵੱਖ ਵੱਖ ਮਸਲਿਆਂ ‘ਤੇ ਆਪ ਆਗੂਆਂ ਨੂੰ ਘੇਰਦੇ ਹਨ। ਤਾਜ਼ਾ ਮਾਮਲਾ ਨਵੇਂ ਹੈਲੀਕਪਟਰ ਦਾ ਹੈ। ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਵੱਲੋਂ ਆਮ ਆਦਮੀ ਪਾਰਟੀ ‘ਤੇ ਤੰਜ ਕਸੇ ਗਏ ਹਨ।
ਚਰਨਜੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕੋਲ ਹੈਲੀਕਪਟਰ ਹੈ ਪਰ ਫਿਰ ਵੀ ਨਵੇਂ ਹੈਲੀਕਪਟਰ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਆਮ ਲੋਕਾਂ ‘ਤੇ ਬੋਝ ਪਾਇਆ ਜਾ ਰਿਹਾ ਹੈ। ਬਰਾੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਸੁਪਨੇ ਦੇਖ ਰਹੀ ਹੈ। ਜਿਸ ਲਈ ਇੱਕ ਵੱਖਰਾ ਹੈਲੀਕਪਟਰ ਮੰਗਿਆ ਜਾ ਰਿਹਾ ਹੈ।
ਜਿਹੜੇ ਕਹਿੰਦੇ ਸੀ ਕਰਾਂਗੇ ਸੇਵਾ ਪੰਜਾਬ ਦੀ, ਵਿੱਚ ਰਹਿ ਕੇ ਪੰਜਾਬੀਉ ਤੁਹਾਡੇ ਪੈਰਾਂ ਦੇ.ਸਰਕਾਰ ਬਣਦੇ ਹੀ ਰੰਗ ਵਟਾ ਗਏ ਤੇ ਹੋ ਗਏ ਹਵਾਈ ਸੈਰਾਂ ਤੇ.ਆਮ ਤੋਂ ਬਣੇ ਖ਼ਾਸ, ਤੇ ਹੁਣ ਹੋਇਆ ਸ਼ਾਹੀ ਅੰਦਾਜ਼, ਕਹਿੰਦੇ ਕੱਲੇ ਹੈਲੀਕਾਪਟਰ 🚁 ਨਾਲ ਗੱਲ ਨਹੀਂ ਬਣਨੀ ਹੁਣ ਲੈਣਾ ਜਹਾਜ਼..ਪੰਜਾਬ ਨੂੰ ਕਰ ਕੰਗਾਲ, ਦੂਜੇ ਰਾਜਾਂ ਵਿੱਚ ਪ੍ਰਚਾਰ ਕਰਦੇ ਕੇਜਰੀਵਾਲ pic.twitter.com/dRZmNyUn90
— Arshdeep singh kler (@ArshdeepKler) October 19, 2022
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਅੱਜ ਇੱਕ ਹੋਰ ਕਾਰਨ ਕਰਕੇ ਵੀ ਚਰਚਾ ‘ਚ ਆਈ ਹੈ। ਦਰਅਸਲ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ‘ਚ ਵੇਰਕਾ ਪਲਾਟ ਦਾ ਉਦਘਾਟਨ ਕੀਤਾ ਜਾਣਾ ਸੀ। ਪਰ ਇਸ ਦੌਰਾਨ ਪੱਗਾਂ ਦੀ ਹੀ ਬੇਪਤੀ ਕੀਤੀ । ਪੱਗਾਂ ਉਤਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।