ਸ਼ਿਮਲਾ ਨਗਰ ਨਿਗਮ ਚੋਣਾਂ: ਕਾਂਗਰਸ ਨੇ ਦਰਜ ਕੀਤੀ ਸ਼ਾਨਦਾਰ ਜਿੱਤ , ਬੀਜੇਪੀ ਦੋਹਰਾ ਅੰਕ ਵੀ ਨਹੀਂ ਕਰ ਸਕੀ ਪਾਰ

Rajneet Kaur
2 Min Read

ਸ਼ਿਮਲਾ: ਸ਼ਿਮਲਾ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਵੱਡੇ ਝਟਕੇ ਦਾ ਸਾਹਮਣਾ ਕਰਨਾ ਪਿਆ ਹੈ।ਵੀਰਵਾਰ ਨੂੰ ਐਲਾਨੇ ਸ਼ਿਮਲਾ ਨਗਰ ਨਿਗਮ ਚੋਣਾਂ ਦੇ ਨਤੀਜਿਆਂ ‘ਚ ਕਾਂਗਰਸ ਨੇ 34 ‘ਚੋਂ 24 ਵਾਰਡਾਂ ‘ਤੇ ਜਿੱਤ ਦਰਜ ਕੀਤੀ ਹੈ। ਦੂਜੇ ਪਾਸੇ ਭਾਜਪਾ ਦੋਹਰੇ ਅੰਕ ਨੂੰ ਵੀ ਪਾਰ ਨਹੀਂ ਕਰ ਸਕੀ। ਸ਼ਿਮਲਾ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਨੂੰ ਸਿਰਫ਼ 9 ਵਾਰਡਾਂ ਵਿੱਚ ਹੀ ਜਿੱਤ ਮਿਲੀ ਹੈ। ਜਦੋਂਕਿ 1 ਵਾਰਡ ਵਿੱਚ ਸੀਪੀਆਈ (ਐਮ) ਦੀ ਜਿੱਤ ਹੋਈ ਹੈ। ਸ਼ਿਮਲਾ ਨਗਰ ਨਿਗਮ ‘ਚ ਕਾਂਗਰਸ ਦੀ ਜਿੱਤ ‘ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਪਾਰਟੀ ਵਰਕਰਾਂ ਨੂੰ ਵਧਾਈ ਦਿੱਤੀ ਹੈ।

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਮੈਂ ਸ਼ਿਮਲਾ ਨਗਰ ਨਿਗਮ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ‘ਚ ਇਹ ਪਹਿਲੀ ਚੋਣ ਹੈ, ਜੋ ਪਾਰਟੀ ਦੇ ਚੋਣ ਨਿਸ਼ਾਨ ‘ਤੇ ਲੜੀ ਗਈ ਹੈ।  10 ਸਾਲਾਂ ਬਾਅਦ ਨਗਰ ਨਿਗਮ ਵਿੱਚ ਇਤਿਹਾਸਕ ਜਿੱਤ ਦਰਜ ਕਰਕੇ ਆਏ ਹਾਂ।

ਦਸ ਦਈਏ ਕਿ  ਮੰਗਲਵਾਰ ਨੂੰ ਹੋਈਆਂ ਸ਼ਿਮਲਾ ਨਗਰ ਨਿਗਮ ਚੋਣਾਂ ‘ਚ ਲਗਭਗ 59 ਫੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ, ਜੋ 2017 ਦੀਆਂ ਚੋਣਾਂ ਨਾਲੋਂ 1.2 ਫੀਸਦੀ ਜ਼ਿਆਦਾ ਹੈ। ਨੇਗੀ ਨੇ ਦੱਸਿਆ ਕਿ 2 ਮਈ ਨੂੰ 29,504 ਪੁਰਸ਼ ਅਤੇ 25,881 ਔਰਤਾਂ ਸਮੇਤ ਕੁੱਲ 55,385 ਲੋਕਾਂ ਨੇ ਵੋਟ ਪਾਈ ਸੀ। ਇਸ ਚੋਣ ਵਿੱਚ ਕੁੱਲ 102 ਉਮੀਦਵਾਰ ਮੈਦਾਨ ਵਿੱਚ ਸਨ, ਜਿਨ੍ਹਾਂ ਵਿੱਚ 9 ਆਜ਼ਾਦ ਉਮੀਦਵਾਰ ਵੀ ਸ਼ਾਮਲ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment