ਨਿਊਜ਼ ਡੈਸਕ: ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਦੇ ਦੇਹਾਂਤ ਤੋਂ ਲਗਭਗ 2 ਮਹੀਨੇ ਬਾਅਦ ਬੀਤੇ ਦਿਨੀਂ ਪਹਿਲੀ ਵਾਰ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਸੀ। ਜਿਸ ਵਿੱਚ ਉਸਨੇ ਸਿਧਾਰਥ ਸ਼ੁਕਲਾ ਨੂੰ ਸ਼ਰਧਾਂਜਲੀ ਲਈ ‘ਤੂੰ ਯਹੀ ਹੈ’ ਵੀਡੀਓ ਦੀ ਰਿਲੀਜ਼ ਦਾ ਪੋਸਟਰ ਜਾਰੀ ਕੀਤਾ ਸੀ। ਸ਼ਹਿਨਾਜ਼ ਗਿੱਲ ਨੇ ਇਸ ਤਸਵੀਰ ਦੇ ਨਾਲ ਲਿਖਿਆ, ‘ਤੂੰ ਮੇਰਾ ਹੈ ਅਤੇ…’ .।
ਸ਼ਹਿਨਾਜ਼ ਦਾ ਸਿਧਾਰਥ ਨਾਲ ਵੀਡੀਓ ਸਾਂਗ ਰਿਲੀਜ਼ ਹੋ ਗਿਆ ਹੈ। ਜਿਸ ‘ਚ ਸ਼ਹਿਨਾਜ਼ ਤੇ ਸਿਧਾਰਥ ਦੀਆਂ ਪੁਰਾਣੀਆਂ ਯਾਦਾਂ ਨਜ਼ਰ ਆ ਰਹੀਆਂ ਹਨ। ਇਸ ਵੀਡੀਓ ਰਾਹੀਂ ਸ਼ਹਿਨਾਜ਼ ਨੇ ਸਿਧਾਰਥ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਸ਼ਹਿਨਾਜ਼ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਪਰ ਉਹ ਅੱਜ ਵੀ ਸਿਧਾਰਥ ਨੂੰ ਆਪਣੇ ਆਸ ਪਾਸ ਮਹਿਸੂਸ ਕਰ ਸਕਦੀ ਹੈ। ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਸ਼ਹਿਨਾਜ਼ ਕਿੰਝ ਸਿਧਾਰਥ ਦੀ ਯਾਦ ‘ਚ ਡੁੱਬ ਚੁੱਕੀ ਹੈ ਤੇ ਉਸਨੂੰ ਪਲ-ਪਲ ਮਹਿਸੂਸ ਕਰਦੀ ਹੈ।
ਤੁਸੀਂ ਪੂਰੀ ਵੀਡੀਓ ਨੂੰ ਸ਼ਹਿਨਾਜ਼ ਗਿੱਲ ਦੇ ਯੂਟਿਊਬ ਚੈਨਲ ‘ਤੇ ਜਾ ਕੇ ਦੇਖ ਸਕਦੇ ਹੋ।
View this post on Instagram