ਜਲੰਧਰ: ਜਲੰਧਰ ਪੱਛਮੀ ਤੋਂ ਭਾਜਪਾ ਉਮੀਦਵਾਰ ਅਤੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਖਿਲਾਫ਼ ਅੱਜ ਸਬੂਤ ਨੂੰ ਜਨਤਕ ਨਹੀਂ ਕਰ ਪਾਏ, ਮੁੱਖ ਮੰਤਰੀ ਭਗਵੰਤ ਮਾਨ ਦੀ ਚੁਣੌਤੀ ਨੂੰ ਸਵੀਕਾਰ ਕਰਨ ਤੋਂ ਬਾਅਦ ਅੱਜ ਸ਼ੀਤਲ ਅੰਗੁਰਾਲ ਆਪਣੇ ਸਮਰਥਕਾਂ ਨਾਲ ਬਾਬੂ ਜਗਜੀਵਨ ਰਾਮ ਚੌਕ ਵਿਖੇ ਪਹੁੰਚੇ । ਇੱਥੇ 2 ਵਜੇ ਤੋਂ 2.45 ਵਜੇ ਤੱਕ ਮੁੰਖ ਮੰਤਰੀ ਦਾ ਇਤਜਾਰ ਕੀਤਾ ਪਰ ਸੀਐਮ ਨਹੀਂ ਆਏ, ਫਿਰ ਉਸ ਤੋਂ ਬਾਅਦ ਅਗੁਰਾਲ ਨੇ ਸੀਐਮ ਹਾਊਸ ਫੋਨ ਵੀ ਕਰਿਆ ਪਰ ਕਿਸੇ ਨੇ ਨਹੀਂ ਚੁੱਕਿਆ, ਇਸ ਦੌਰਾਨ ਅੰਗੁਰਲਾ ਨੇ ਕਿਹਾ ਕਿ ਮੈਂ ਪੈਨਡਰਾਈਵ ਵਾਲਾ ਗਿਫ਼ਟ ਸੀਐਮ ਨੂੰ ਦੇਵਾਂਗੇ ਓਹ ਤਾਂ ਲੈਣ ਨਹੀਂ ਆਏ।
ਉਹਨਾਂ ਕਿਹਾ ਇਸ ਪੈਨਡਰਾਈਵ ‘ਚ ਜਲੰਧਰ ਸੈਂਟਰ ਤੋਂ ਆਪ ਦਾ ਵਿਧਾਇਕ ਰਮਨ ਅਰੋੜਾ ਦੇ ਖਿਲਾਫ਼ ਸਬੂਤ ਹਨ। ਹਲਾਂਕਿ ਅੱਜ ਅੰਗੁਰਾਲ ਨੇ ਕੋਈ ਸਬੂਤ ਜਨਤਕ ਨਹੀਂ ਕੀਤਾ ਜੋ ਉਹ ਦਾਅਵਾ ਕਰਦੇ ਆ ਰਹੇ ਸੀ ਕਿ ਮੈਂ ਇਹਨਾਂ ਨੂੰ ਮੀਡੀਆ ‘ਚ ਜਨਤਕ ਕਰਾਂਗਾ।
ਇਸ ਤੋਂ ਇਲਾਵਾ ਅੰਗੁਰਾਲ ਨੇ ਕਿਹਾ ਕਿ ਮੈਨੂੰ ਧਮਕੀਆਂ ਮਿਲ ਰਹੀਆਂ ਹਨ ਕਿ ਤੇਰੇ ਪਰਿਵਾਰ ਨੂੰ ਨਹੀਂ ਛੱਡਾਂਗੇ ਤੇ ਇਸ ਦੌਰਾਨ ਉਹ ਭਾਵੁਕ ਹੋ ਗਏ।
ਦਰਅਸਲ ਸ਼ੀਤਲ ਅਗੁਰਾਲ ਨੇ ਦਾਅਵਾ ਕੀਤਾ ਸੀ ਕਿ ਜਲੰਧਰ ਸੈਂਟਰ ਤੋਂ ਆਪ ਦਾ ਵਿਧਾਇਕ ਰਮਨ ਅਰੋੜਾ, ਸੀਐਮ ਮਾਨ ਦੀ ਪਤਨੀ ਅਤੇ ਭੈਣ ਦੇ ਨਾਮ ‘ਤੇ ਪੈਸੇ ਵਸੂਲਦਾ ਹੈ। ਜਿਸ ਦੇ ਸਾਰੇ ਸਬੂਤ ਸ਼ੀਤਲ ਤੋਂ ਮੌਜੂਦ ਹਨ। ਇਸ ਤੋਂ ਪਹਿਲਾਂ ਅੰਗੁਰਾਲ ਨੇ ਸੀਐਮ ਮਾਨ ਨੂੰ ਕਿਹਾ ਸੀ ਕਿ ਮੇਰੇ ਤੋਂ ਸਬੂਤ ਲੈ ਕੇ ਕਾਰਵਾਈ ਕਰੋ ਜੇ ਨਹੀਂ ਕੀਤੀ ਤਾਂ ਮੈਂ ਇਹਨਾਂ ਨੂੰ 5 ਜੁਲਾਈ ਨੂੰ ਜਨਤਕ ਕਰ ਦੇਵਾਂਗਾ। ਇਸ ਦੇ ਜਵਾਬ ‘ਚ 3 ਜੁਲਾਈ ਨੂੰ ਮੁੱਖ ਮੰਤਰੀ ਨੇ ਕਿਹਾ ਸੀ ਕਿ 5 ਜੁਲਾਈ ਦਾ ਇੰਤਜ਼ਾਰ ਕਿਉਂ ਕਰੋ, ਇਹ ਸਬੂਤ ਅੱਜ ਹੀ ਦੇ ਦਿਓ। ਜਿਸ ਤੋ ਬਾਅਦ ਹੁਣ ਸ਼ੀਤਲ ਅੰਗੁਰਾਲ ਮੈਦਾਨ ‘ਚ ਨਿੱਤਰਨ ਆਏ ਪਰ ਕੋਈ ਵੀ ਸਬੂਤ ਭਰੀ ਸਭਾ ‘ਚ ਜਨਤਕ ਨਹੀਂ ਕੀਤਾ।