ਜਲੰਧਰ : ਜਲੰਧਰ ਪੱਛਮੀ ਤੋਂ ਭਾਜਪਾ ਉਮੀਦਵਾਰ ਅਤੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਚੈਲੰਜ ਸਵੀਕਾਰ ਕਰ ਲਿਆ ਹੈ। ਸ਼ੀਤਲ ਅੰਗੁਰਾਲ ਨੇ ਕਿਹਾ ਕਿ ਅੱਜ ਉਹ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਕਾਲੇ ਕਾਰਨਾਮਿਆਂ ਨੂੰ ਲੋਕਾਂ ਸਾਹਮਣੇ ਬੇਨਕਾਬ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਉਹ ਅੱਜ ਬਾਅਦ ਦੁਪਹਿਰ ਬਾਬੂ ਜਗਜੀਵਨ ਰਾਮ ਚੌਕ ਵਿਖੇ ਮੌਜੂਦ ਹੋਣਗੇ ਅਤੇ ਆਪਣੇ ਨਾਲ ਸਾਰੇ ਸਬੂਤ ਅਤੇ ਆਡੀਓ ਲੈ ਕੇ ਆਉਣਗੇ। ਸ਼ੀਤਲ ਨੇ ਦਾਅਵਾ ਕੀਤਾ ਹੈ ਕਿ ਜੇਕਰ ਉਸ ਸਬੂਤ ’ਚ ਮੁੱਖ ਮੰਤਰੀ ਦੇ ਪਰਿਵਾਰ, ਤੁਹਾਡੇ ਵਿਧਾਇਕ ਅਤੇ ਦੀਪਕ ਬਾਲੀ ਦਾ ਕੋਈ ਜ਼ਿਕਰ ਨਹੀਂ ਹੈ ਤਾਂ ਮੇਰੇ ਖ਼ਿਲਾਫ਼ ਕਾਰਵਾਈ ਕਰੋ, ਨਹੀਂ ਤਾਂ ਨੈਤਿਕ ਆਧਾਰ ’ਤੇ ਤੁਹਾਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਦਰਅਸਲ ਸ਼ੀਤਲ ਅਗੁਰਾਲ ਨੇ ਦਾਅਵਾ ਕੀਤਾ ਸੀ ਕਿ ਜਲੰਧਰ ਸੈਂਟਰ ਤੋਂ ਆਪ ਦਾ ਵਿਧਾਇਕ ਰਮਨ ਅਰੋੜਾ, ਸੀਐਮ ਮਾਨ ਦੀ ਪਤਨੀ ਅਤੇ ਭੈਣ ਦੇ ਨਾਮ ‘ਤੇ ਪੈਸੇ ਵਸੂਲਦਾ ਹੈ। ਜਿਸ ਦੇ ਸਾਰੇ ਸਬੂਤ ਸ਼ੀਤਲ ਤੋਂ ਮੌਜੂਦ ਹਨ। ਇਸ ਤੋਂ ਪਹਿਲਾਂ ਅੰਗੁਰਾਲ ਨੇ ਸੀਐਮ ਮਾਨ ਨੂੰ ਕਿਹਾ ਸੀ ਕਿ ਮੇਰੇ ਤੋਂ ਸਬੂਤ ਲੈ ਕੇ ਕਾਰਵਾਈ ਕਰੋ ਜੇ ਨਹੀਂ ਕੀਤੀ ਤਾਂ ਮੈਂ ਇਹਨਾਂ ਨੂੰ 5 ਜੁਲਾਈ ਨੂੰ ਜਨਤਕ ਕਰ ਦੇਵਾਂਗਾ। ਇਸ ਦੇ ਜਵਾਬ ‘ਚ 3 ਜੁਲਾਈ ਨੂੰ ਮੁੱਖ ਮੰਤਰੀ ਨੇ ਕਿਹਾ ਸੀ ਕਿ 5 ਜੁਲਾਈ ਦਾ ਇੰਤਜ਼ਾਰ ਕਿਉਂ ਕਰੋ, ਇਹ ਸਬੂਤ ਅੱਜ ਹੀ ਦੇ ਦਿਓ। ਜਿਸ ਤੋ ਬਾਅਦ ਹੁਣ ਸ਼ੀਤਲ ਅੰਗੁਰਾਲ ਮੈਦਾਨ ‘ਚ ਨਿੱਤਰਨ ਜਾ ਰਹੇਹਨ।