ਸ਼ਹੀਦ ਭਗਤ ਸਿੰਘ ਦੀ ਭਤੀਜੀ ਵਰਿੰਦਰ ਸਿੰਧੂ ਦਾ ਹੋਇਆ ਦੇਹਾਂਤ

Rajneet Kaur
2 Min Read

ਨਿਊਜ਼ ਡੈਸਕ: ਸ਼ਹੀਦ ਭਗਤ ਸਿੰਘ ਦੀ ਭਤੀਜੀ ਵਰਿੰਦਰ ਸਿੰਧੂ ਦਾ ਦੇਹਾਂਤ ਯੂਕੇ ‘ਚ ਹੋ ਗਿਆ ਹੈ। ਉਨ੍ਹਾਂ ਦੀ ਉਮਰ 83 ਸਾਲ ਸੀ।   ਉਨ੍ਹਾਂ 1967 ਵਿੱਚ ਭਗਤ ਸਿੰਘ ਦੀਆਂ ਤਿੰਨ ਪੀੜ੍ਹੀਆਂ ਦੀ ਪਹਿਲੀ ਪ੍ਰਮਾਣਿਕ ਜੀਵਨੀ ਲਿਖੀ ਸੀ। ਉਹ ਭਗਤ ਸਿੰਘ ਦੀਆਂ 1977 ਵਿੱਚ ਹਿੰਦੀ ’ਚ ਪਹਿਲੀ ਵਾਰ ਲਿਖੀਆਂ ਗਈਆਂ ਲਿਖਤਾਂ ਦੇ ਸੰਪਾਦਕ ਵੀ ਸਨ।

ਦੱਸ ਦਈਏ ਕਿ ਵਰਿੰਦਰ ਸਿੰਧੂ ਦਾ ਜਨਮ 30 ਜੂਨ 1940 ਨੂੰ ਲਾਹੌਰ ਵਿੱਚ ਪਿਤਾ ਕੁਲਤਾਰ ਸਿੰਘ ਤੇ ਮਾਤਾ ਸਤਿੰਦਰ ਕੌਰ ਦੇ ਘਰ ਹੋਇਆ ਸੀ। ਵਰਿੰਦਰ 1968 ਵਿੱਚ ਵਿਆਹ ਤੋਂ ਬਾਅਦ ਯੂਕੇ ਵਿੱਚ ਸ਼ਿਫਟ ਹੋ  ਗਏ ਸਨ। ਉਨ੍ਹਾਂ ਵੱਲੋਂ ਸ਼ਹੀਦ ਭਗਤ ਸਿੰਘ ਦੀਆਂ ਤਿੰਨ ਪੀੜ੍ਹੀਆਂ ’ਤੇ ਆਧਾਰਤ ਲਿਖੀ ਜੀਵਨੀ ਸਬੰਧੀ ਪੰਜਾਬ ਸਰਕਾਰ ਵੱਲੋਂ 2008 ਦਾ ਸਾਹਿਤ ਸ਼੍ਰੋਮਣੀ ਐਵਾਰਡ ਵਰਿੰਦਰ ਸਿੰਧੂ ਨੂੰ ਦਿੱਤਾ ਗਿਆ ਸੀ। 30 ਜੂਨ 1940 ਨੂੰ ਲਾਹੌਰ ਵਿੱਚ ਪਿਤਾ ਕੁਲਤਾਰ ਸਿੰਘ ਤੇ ਮਾਤਾ ਸਤਿੰਦਰ ਕੌਰ ਦੇ ਘਰ ਜਨਮੀ ਵਰਿੰਦਰ ਸਿੰਧੂ ਦਾ ਵਿਆਹ ਬੀਬੀਸੀ ਦੇ ਮਸ਼ਹੂਰ ਪ੍ਰਸਾਰਕ ਨਰੇਸ਼ ਭਾਰਤੀ ਨਾਲ ਹੋਇਆ ਸੀ। ਉਨ੍ਹਾਂ ਦਾ ਵੀ ਚਾਰ ਸਾਲ ਪਹਿਲਾਂ ਦੇਹਾਂਤ ਹੋ ਚੁੱਕਾ ਹੈ। ਉਨ੍ਹਾਂ ਦੇ ਦੋ ਪੁੱਤਰਾਂ ’ਚੋਂ ਇੱਕ ਵੀਰੇਸ਼ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment