ਪ੍ਰਸਿੱਧ ਅਦਾਕਾਰ ਸ਼ਾਹਰੁਖ ਖਾਨ ਦੀ ਭੈਣ ਦੀ ਹੋਈ ਮੌਤ, ਲੰਮੇ ਸਮੇਂ ਤੋਂ ਸਨ ਕੈਂਸਰ ਨਾਲ ਪੀੜਤ

TeamGlobalPunjab
1 Min Read

ਨਿਊਜ ਡੈਸਕ : ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਨੂੰ ਵੱਡਾ ਝਟਕਾ ਲੱਗਿਆ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦੀ ਚਚੇਰੀ ਭੈਣ ਨੂਜ ਜਹਾਂ ਦੀ ਬੀਤੀ ਕੱਲ੍ਹ ਮੌਤ ਹੋ ਗਈ ਹੈ। ਨੂਰ ਜਹਾਂ ਦੇ ਛੋਟੇ ਭਾਈ ਮੰਸੂਰ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਦੱਸਣਯੋਗ ਹੈ ਕਿ ਲੰਮੇ ਸਮੇਂ ਤੋਂ ਨੂਰ ਜਹਾਂ ਕੈਂਸਰ ਦੀ ਭੈੜੀ ਬਿਮਾਰੀ ਨਾਲ ਲੜ ਰਹੀ ਸੀ। ਦੱਸ ਦਈਏ ਕਿ ਨੂਰ ਜਹਾਂ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਪੀੜਤ ਸੀ ਅਤੇ ਉਹ ਗੁਆਂਢੀ ਮੁਲਕ ਪਾਕਿਸਤਾਨ ਅੰਦਰ ਪੇਸ਼ਾਵਰ ‘ਚ ਰਹਿੰਦੀ ਸੀ।

ਦੱਸਣਯੋਗ ਹੈ ਕਿ ਪ੍ਰਸਿੱਧ ਅਦਾਕਾਰ ਸ਼ਾਹਰੁਖ ਖਾਨ ਨੂੰ ਆਖਰੀ ਵਾਰ ਵਰਕ ਫਰੰਟ ‘ਤੇ ਆਨੰਦ ਐਲ ਰਾਏ ਦੀ ਫਿਲਮ ਜ਼ੀਰੋ’ ਚ 2018 ‘ਚ ਦੇਖਿਆ ਗਿਆ ਸੀ। ਪਰ ਇਹ ਫਿਲਮ ਬਾਕਸ ਆਫਿਸ ‘ਤੇ ਫਲਾਪ ਰਹੀ ਸੀ। ਇਸ ਫਿਲਮ ਵਿੱਚ ਉਨ੍ਹਾਂ ਨੇ ਕੈਟਰੀਨਾ ਕੈਫ ਅਤੇ ਅਨੁਸ਼ਕਾ ਸ਼ਰਮਾ ਦੇ ਨਾਲ ਕੰਮ ਕੀਤਾ ਸੀ। ਜ਼ੀਰੋ ਤੋਂ ਬਾਅਦ ਸ਼ਾਹਰੁਖ ਨੇ ਅਜੇ ਤੱਕ ਕਿਸੇ ਨਵੇਂ ਪ੍ਰੋਜੈਕਟ ਦਾ ਐਲਾਨ ਨਹੀਂ ਕੀਤਾ ਹੈ।

Share this Article
Leave a comment