ਲਓ ਜੀ ਪੰਜਾਬ ਸਣੇ ਇਹਨਾਂ ਸੂਬਿਆ ਲਈ ਜਾਰੀ ਹੋ ਗਿਆ Heatwave Alert! ਪੜ੍ਹੋ ਪੂਰੀ ਰਿਪੋਰਟ

Global Team
3 Min Read

ਨਵੀਂ ਦਿੱਲੀ: ਰਾਜਧਾਨੀ ਦਿੱਲੀ ਸਮੇਤ ਉੱਤਰ ਭਾਰਤ ਦੇ ਕਈ ਸੂਬਿਆਂ ਵਿੱਚ ਆਉਣ ਵਾਲੇ ਦਿਨਾਂ ‘ਚ ਭਿਆਨਕ ਗਰਮੀ ਅਤੇ ਲੂ ਦੇ ਹਾਲਾਤ ਬਣੇ ਰਹਿਣਗੇ। ਭਾਰਤੀ ਮੌਸਮ ਵਿਭਾਗ (IMD) ਨੇ ਚੇਤਾਵਨੀ ਜਾਰੀ ਕੀਤੀ ਹੈ ਕਿ 7 ਅਤੇ 8 ਅਪ੍ਰੈਲ ਨੂੰ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 40 ਤੋਂ 42 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਸਮੇਤ ਹੋਰ ਸੂਬਿਆਂ ਵਿੱਚ ਵੀ ਲੂ ਪੈਣ ਦੀ ਸੰਭਾਵਨਾ ਜਤਾਈ ਗਈ ਹੈ।

ਮੌਸਮ ਵਿਭਾਗ ਅਨੁਸਾਰ, ਸ਼ੁੱਕਰਵਾਰ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 38.4 ਡਿਗਰੀ ਸੀ, ਜੋ ਕਿ ਆਮ ਤਾਪਮਾਨ ਨਾਲੋਂ 4.4 ਡਿਗਰੀ ਵੱਧ ਸੀ। ਘੱਟੋ-ਘੱਟ ਤਾਪਮਾਨ 18.8 ਡਿਗਰੀ ਰਿਹਾ। ਸ਼ਨਿੱਚਰਵਾਰ ਨੂੰ ਤੇਜ਼ ਹਵਾ ਚਲਣ ਅਤੇ ਕੁਝ ਇਲਾਕਿਆਂ ਵਿੱਚ ਲੂ ਵਰਗੇ ਹਾਲਾਤ ਬਣਣ ਦੀ ਸੰਭਾਵਨਾ ਹੈ।

5 ਤੋਂ 8 ਅਪ੍ਰੈਲ ਤੱਕ ਲੂ ਦੇ ਹਾਲਾਤ ਬਣੇ ਰਹਿਣਗੇ

5 ਅਪ੍ਰੈਲ: ਵੱਧ ਤੋਂ ਵੱਧ ਤਾਪਮਾਨ 38-40 ਡਿਗਰੀ, ਘੱਟੋ-ਘੱਟ 18-20 ਡਿਗਰੀ

6 ਅਪ੍ਰੈਲ: ਵੱਧ ਤੋਂ ਵੱਧ 39-41 ਡਿਗਰੀ, ਘੱਟੋ-ਘੱਟ 19-21 ਡਿਗਰੀ

7-8 ਅਪ੍ਰੈਲ: ਵੱਧ ਤੋਂ ਵੱਧ 40-42 ਡਿਗਰੀ, ਘੱਟੋ-ਘੱਟ 20-23 ਡਿਗਰੀ

ਇਸ ਦੌਰਾਨ ਦਿਨ ਵੇਲੇ ਲੂ ਦਾ ਪ੍ਰਭਾਵ ਰਹੇਗਾ, ਪਰ ਰਾਤ ਨੂੰ ਗਰਮੀ ਘੱਟ ਰਹੇਗੀ। ਮੌਸਮ ਵਿਭਾਗ ਅਨੁਸਾਰ 9 ਅਤੇ 10 ਅਪ੍ਰੈਲ ਨੂੰ ਵੱਧ ਤੋਂ ਵੱਧ ਤਾਪਮਾਨ 39-41 ਡਿਗਰੀ ਦੇ ਵਿਚਕਾਰ ਰਹੇਗਾ।

ਇਨ੍ਹਾਂ ਸੂਬਿਆਂ ‘ਚ ਲੂ ਲਈ ਅਲਰਟ ਜਾਰੀ

ਦਿੱਲੀ, ਦੱਖਣੀ ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਸੌਰਾਸ਼ਟਰ-ਕੱਛ: 5-9 ਅਪ੍ਰੈਲ

ਹਿਮਾਚਲ ਪ੍ਰਦੇਸ਼: 5-7 ਅਪ੍ਰੈਲ

ਪੰਜਾਬ ਅਤੇ ਗੁਜਰਾਤ: 6-9 ਅਪ੍ਰੈਲ

ਪੱਛਮੀ ਰਾਜਸਥਾਨ: 5-10 ਅਪ੍ਰੈਲ

ਪੂਰਬੀ ਰਾਜਸਥਾਨ: 6-10 ਅਪ੍ਰੈਲ

ਪੱਛਮੀ ਮੱਧ ਪ੍ਰਦੇਸ਼: 7-10 ਅਪ੍ਰੈਲ

ਅਪ੍ਰੈਲ ਤੋਂ ਜੂਨ ਤੱਕ ਆਮ ਨਾਲੋਂ ਵੱਧ ਗਰਮੀ ਦੀ ਚਿਤਾਵਨੀ

ਮੌਸਮ ਵਿਭਾਗ ਪਹਿਲਾਂ ਹੀ ਇਸ਼ਾਰਾ ਕਰ ਚੁੱਕਾ ਹੈ ਕਿ ਅਪ੍ਰੈਲ ਤੋਂ ਜੂਨ ਤੱਕ ਦੇਸ਼ ਭਰ ਵਿੱਚ ਆਮ ਨਾਲੋਂ ਵੱਧ ਗਰਮੀ ਅਤੇ ਲੂ ਦੇ ਦਿਨ ਹੋ ਸਕਦੇ ਹਨ। ਆਮ ਤੌਰ ‘ਤੇ ਇਨ੍ਹਾਂ ਤਿੰਨ ਮਹੀਨਿਆਂ ਵਿੱਚ 4 ਤੋਂ 7 ਦਿਨ ਲੂ ਪੈਂਦੀ ਹੈ, ਪਰ ਇਸ ਵਾਰੀ ਇਹ ਗਿਣਤੀ ਵਧ ਸਕਦੀ ਹੈ।

ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਵਾਲੇ ਸੂਬੇ

ਰਾਜਸਥਾਨ, ਗੁਜਰਾਤ, ਹਰਿਆਣਾ, ਪੰਜਾਬ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਓਡੀਸ਼ਾ, ਛੱਤੀਸਗੜ੍ਹ, ਤੇਲੰਗਾਨਾ, ਆਂਧਰਾ ਪ੍ਰਦੇਸ਼, ਤੇ ਕਰਨਾਟਕ ਅਤੇ ਤਮਿਲਨਾਡੂ ਦੇ ਉੱਤਰੀ ਹਿੱਸੇ — ਇਨ੍ਹਾਂ ਸੂਬਿਆਂ ਵਿੱਚ ਸਭ ਤੋਂ ਵੱਧ ਗਰਮੀ ਅਤੇ ਲੂ ਦੇ ਹਾਲਾਤ ਬਣੇ ਰਹਿਣਗੇ। ਵਿਸ਼ੇਸ਼ ਤੌਰ ‘ਤੇ ਪੂਰਬੀ ਉੱਤਰ ਪ੍ਰਦੇਸ਼, ਝਾਰਖੰਡ, ਛੱਤੀਸਗੜ੍ਹ ਅਤੇ ਓਡੀਸ਼ਾ ਵਿੱਚ 10 ਤੋਂ 11 ਦਿਨ ਤੱਕ ਲੂ ਪੈਣ ਦੀ ਸੰਭਾਵਨਾ ਹੈ।

Share This Article
Leave a Comment