ਨਵੀਂ ਦਿੱਲੀ: ਉੱਤਰ ਭਾਰਤ ਵਿੱਚ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਉੱਤਰ ਭਾਰਤ ਦੇ ਕਈ ਹਿੱਸੇ ਸੀਤ ਲਹਿਰ ਦੀ ਲਪੇਟ ਵਿੱਚ ਆ ਗਏ ਹਨ। ਕੜਾਕੇ ਦੀ ਠੰਢ ਨਾਲ ਪਾਰਾ ਵੀ ਹੇਠਾਂ ਡਿੱਗਿਆ ਹੈ। ਕਈ ਥਾਵਾਂ ‘ਤੇ ਤਾਪਮਾਨ ਪੰਜ ਡਿਗਰੀ ਸੈਲਸੀਅਸ ਤੋਂ ਵੀ ਹੇਠਾਂ ਦਰਜ ਕੀਤਾ ਗਿਆ।
ਦੂਜੇ ਪਾਸੇ ਕਸ਼ਮੀਰ ‘ਚ ਸੋਮਵਾਰ ਤੋਂ ਕੜਾਕੇ ਦੀ ਠੰਢ ਦੇ ਨਾਲ ਹੀ “ਚਿਲੱਈ ਕਲਾਂ” ਦੀ ਸ਼ੁਰੂਆਤ ਹੋ ਗਈ ਹੈ। ਇਸ ਦਾ ਮਤਲਬ ਹੈ ਕਿ ਘਾਟੀ ਵਿਚ ਅਗਲੇ 40 ਦਿਨ ਯਾਨੀ 21 ਦਸੰਬਰ ਤੋਂ 31 ਜਨਵਰੀ ਤਕ ਕੜਾਕੇ ਦੀ ਠੰਢ ਦੇਖਣ ਨੂੰ ਮਿਲੇਗੀ। ਇਸ ਦੌਰਾਨ ਤਾਪਮਾਨ ਕਾਫੀ ਹੇਠਾਂ ਡਿੱਗ ਜਾਂਦਾ ਹੈ। ਝੀਲਾਂ, ਨਹਿਰਾਂ ਦਾ ਪਾਣੀ ਵੀ ਜੰਮ ਜਾਂਦਾ ਹੈ।
ਦੂਜੇ ਪਾਸੇ ਹਿਮਾਲਿਆ ਦੀਆਂ ਪਹਾੜੀਆਂ ‘ਤੇ ਵੀ ਬਰਫ਼ਬਾਰੀ ਲਗਾਤਾਰ ਹੋ ਰਹੀ ਹੈ ਜਿਸ ਦੇ ਨਾਲ ਮੈਦਾਨੀ ਇਲਾਕਿਆਂ ਦੇ ਵਿੱਚ ਠੰਢ ਬਹੁਤ ਵਧ ਗਈ ਹੈ। ਹਿਮਾਚਲ ਅਤੇ ਉਤਰਾਖੰਡ ਵਿੱਚ ਭਾਰੀ ਬਰਫਬਾਰੀ ਦਰਜ ਕੀਤੀ ਜਾ ਰਹੀ ਹੈ। ਜਿਸ ਕਾਰਨ ਦਿੱਲੀ, ਪੰਜਾਬ ਅਤੇ ਹਰਿਆਣਾ ਦੇ ਮੈਦਾਨੀ ਇਲਾਕਿਆਂ ‘ਚ ਤਾਪਮਾਨ ਹੇਠਾਂ ਡਿੱਗਿਆ ਹੈ