ਮੁੰਬਈ : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਸੱਤਾ ਸੰਭਾਲਣ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ ‘ਚ ਵੀ ਦੇਖਣ ਨੂੰ ਮਿਲਿਆ। ਅੱਜ ਦਿਨ ਦੇ ਸ਼ੁਰੂਆਤ ਵਿਚ ਬੰਬੇ ਸਟਾਕ ਐਕਸਚੇਂਜ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲਿਆ। ਸਵੇਰੇ 11:13 ਵਜੇ ਸੈਂਸੈਕਸ 328 ਅੰਕਾਂ ਦੇ ਵਾਧੇ ਨਾਲ 50,120.44 ‘ਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ। ਜਿਸ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਬੰਬੇ ਸਟਾਕ ਐਕਸਚੇਂਜ ਦੀਆਂ 2,786 ਕੰਪਨੀਆਂ ਦੇ ਸ਼ੇਅਰ ਵਿੱਚ ਕਾਰੋਬਾਰ ਕੀਤਾ ਜਾ ਰਿਹਾ ਹੈ।
ਇਸੇ ਤਰ੍ਹਾਂ ਨਿਫਟੀ ਇੰਡੈਕਸ 97.80 ਅੰਕਾਂ ਦੇ ਵਾਧੇ ਨਾਲ 14,742.50 ਦੇ ਉੱਪਰ ਕਾਰੋਬਾਰ ਕਰਦਾ ਦਿਖਾਈ ਦਿੱਤਾ। ਇਸ ਵਿਚ ਟਾਟਾ ਮੋਟਰਜ਼ ਦੇ ਸ਼ੇਅਰ 6.86 ਫ਼ੀਸਦ ਉੱਪਰ ਕਾਰੋਬਾਰ ਕਰਦੇ ਦਿਖਾਈ ਦਿੱਤੇ। ਆਟੋ ਸੈਕਟਰ ਵਿੱਚ ਤੇਜ਼ੀ ਦੇ ਚਲਦੇ ਹੋਏ ਨਿਫਟੀ ਆਟੋ ਇੰਡੈਕਸ ਵਿੱਚ ਵੀ 2.06 ਫ਼ੀਸਦ ਉੱਪਰ ਕਾਰੋਬਾਰ ਕਰ ਰਿਹਾ। ਦੂਜੇ ਪਾਸੇ ਮੈਟਲ ਸੈਕਟਰ ਵਿਚ ਭਾਰੀ ਗਿਰਾਵਟ ਚੱਲ ਰਹੀ ਹੈ ਟਾਟਾ ਸਟੀਲ ਅਤੇ JSW ਸਟੀਲ ਦੇ ਸ਼ੇਅਰਾਂ ਚ 1-1% ਤੋਂ ਜ਼ਿਆਦਾ ਦੀ ਗਿਰਾਵਟ ਨਾਲ ਦਰਜ ਕੀਤੀ ਗਈ। ਮੈਟਲ ਇੰਡੈਕਸ ਵੀ ਇੱਕ ਫੀਸਦ ਤੋਂ ਵੱਧ ਦੀ ਗਿਰਾਵਟ ਨਾਲ ਕਾਰੋਬਾਰ ਕਰਦਾ ਦਿਖਾਈ ਦਿੱਤਾ।