ਅਮਰੀਕਾ ਚੋਣ ਨਤੀਜੇ ਤੇ ਬਿਹਾਰ ਚੋਣ ਰੁਝਾਨਾਂ ਨੇ ਸ਼ੇਅਰ ਮਾਰਕਿਟ ‘ਚ ਲਿਆਂਦੀ ਰੌਣਕ

TeamGlobalPunjab
1 Min Read

ਨਿਊਜ਼ ਡੈਸਕ: ਲੰਬੇ ਸਮੇਂ ਬਾਅਦ ਦੇਸ਼ ਵਿੱਚ ਸ਼ੇਅਰ ਮਾਰਕਿਟ ‘ਚ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ। ਲਗਾਤਾਰ ਸਤਵੇਂ ਦਿਨ ਬਾਜ਼ਾਰ ‘ਚ ਤੇਜ਼ੀ ਦੇਖਣ ਨੂੰ ਮਿਲੀ। ਅੱਜ ਵੀ ਕਾਰੋਬਾਰ ਦੇ ਸ਼ੁਰੂਆਤ ‘ਚ ਸੈਂਸੇਕਸ 42 ਹਜ਼ਾਰ ਦੇ ਅੰਕਾਂ ਨਾਲ ਖੁੱਲ੍ਹਿਆ ਸੀ। ਜਿਸ ਨੇ ਬਾਅਦ ਵਿੱਚ ਵੱਡੀ ਉਛਾਲ ਮਾਰਦੇ ਹੋਏ 43 ਹਜ਼ਾਰ ਤੋਂ ਪਾਰ ਦਾ ਅੰਕੜਾ ਹਾਸਲ ਕਰ ਲਿਆ। ਓਧਰ ਨਿਫਟੀ ਵੀ 12 ਹਜ਼ਾਰ ਤੋਂ ਵੱਧ ‘ਤੇ ਕਾਰੋਬਾਰ ਕਰਦੀ ਦਿਖਾਈ ਦੇ ਰਹੀ ਹੈ। ਬੀਤੇ ਦਿਨ ਸੈਂਸੇਕਸ 704 ਅੰਕਾਂ ਦੇ ਵਾਧੇ ਨਾਲ 42,597 ਅੰਕ ਅਤੇ ਨਿਫਟੀ 197 ਅੰਕਾਂ ਦੇ ਵਾਧੇ ਨਾਲ 12,461 ‘ਤੇ ਬੰਦ ਹੋਇਆ ਸੀ।

ਇਸ ਤੋਂ ਇਲਾਵਾ ਬੀਐਸਈ ‘ਚ ਲਿਮਟਡ ਕੰਪਨੀਆਂ ਦਾ ਮਾਰਕੇਟ ਕੈਪ ਵੀ 166 ਲੱਖ ਕਰੋੜ ਰੁਪਏ ਨੂੰ ਪਾਰ ਕਰ ਲਿਆ ਹੈ। ਪਿਛਲੇ ਸੱਤ ਦਿਨਾਂ ਦੇ ਕਾਰੋਬਾਰ ‘ਚ ਸੈਂਸੇਕਸ 3200 ਅੰਕ ਅਤੇ ਨਿਫਟੀ 849 ਅੰਕ ਉੱਪਰ ਪਹੁੰਚਿਆ ਹੈ। ਬਾਜ਼ਾਰ ਦੀ ਇਸ ਰੌਣਕ ਨਾਲ ਬੈਂਕਿੰਗ ਅਤੇ ਵਿੱਤੀ ਸ਼ੇਅਰ ਲੀਡ ਕਰ ਰਹੇ ਹਨ। ਇਨਾਂ ਸੱਤ ਦਿਨਾਂ ‘ਚ ਨਿਫਟੀ ਬੈਂਕ ਇੰਡੈਕਸ ‘ਚ 4260 ਅੰਕ ਦਾ ਵਾਧਾ ਹੋਇਆ ਹੈ।

Share this Article
Leave a comment