ਓਟਾਵਾ: ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ ਵੱਲੋਂ ਪ੍ਰੋਵਿੰਸਾਂ ਤੇ ਟੈਰੇਟਰੀਜ਼ ਲਈ ਕੋਵਿਡ-19 ਬੂਸਟਰ ਡੋਜ਼ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਕਮੇਟੀ ਦਾ ਕਹਿਣਾ ਹੈ ਕਿ M.R.N.A ਵੈਕਸੀਨ ਦੀ ਤੀਜੀ ਡੋਜ਼ ਉਨ੍ਹਾਂ ਨੂੰ ਦੇਣ ਦੀ ਪੇਸ਼ਕਸ਼ ਕੀਤੀ ਜਾਵੇਗੀ ਜਿਨ੍ਹਾਂ ਨੂੰ ਪਹਿਲੀਆਂ ਦੋ ਡੋਜ਼ਾਂ ਆਕਸਫੋਰਡ ਤੇ ਐਸਟ੍ਰਾਜ਼ੈਨੇਕਾ ਵੈਕਸੀਨ ਦੀਆਂ ਲੱਗੀਆਂ ਹੋਣਗੀਆਂ। N.A.C.I ਨੇ ਆਖਿਆ ਕੇ ਬੂਸਟਰ ਡੋਜ਼ ਉਨ੍ਹਾਂ ਫਰੰਟਲਾਈਨ ਹੈਲਥਕੇਅਰ ਵਰਕਰਜ਼ ਨੂੰ ਵੀ ਦਿੱਤੀ ਜਾ ਸਕਦੀ ਹੈ ਜਿਨ੍ਹਾਂ ਦੀਆਂ ਪਹਿਲੀਆਂ ਦੋ ਡੋਜ਼ਾਂ ਦਰਮਿਆਨ ਮਾਮੂਲੀ ਅੰਤਰ ਸੀ। ਇਹ ਡੋਜ਼ ਉਨ੍ਹਾਂ ਬਾਲਗਾਂ ਨੂੰ ਵੀ ਦਿੱਤੀ ਜਾ ਸਕਦੀ ਹੈ ਜਿਨ੍ਹਾਂ ਦੀ ਉਮਰ 70 ਤੇ 79 ਸਾਲ ਦਰਮਿਆਨ ਹੈ।