ਹਾਕੀ ਦੇ ਦਿੱਗਜ ਖਿਡਾਰੀ ਬਲਬੀਰ ਸਿੰਘ ਕੁਲਾਰ ਦਾ ਹੋਇਆ ਦੇਹਾਂਤ

TeamGlobalPunjab
2 Min Read

ਜਲੰਧਰ: ਹਾਕੀ ਦੇ ਦਿੱਗਜ ਓਲੰਪਿਅਨ ਬਲਬੀਰ ਸਿੰਘ ਕੁਲਾਰ ਦਾ ਉਨ੍ਹਾਂ ਦੇ ਜੱਦੀ ਪਿੰਡ ਸੰਸਾਰਪੁਰ ਵਿੱਚ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਨੇ ਆਪਣੇ ਘਰ ਵਿੱਚ ਹੀ ਅੰਤਮ ਸਾਹ ਲਏ। ਦੋ ਦਿਨ ਬਾਅਦ ਉਨ੍ਹਾਂ ਦੇ ਦੇਹਾਂਤ ਦੀ ਖਬਰ ਉਨ੍ਹਾਂ ਦੇ ਬੇਟੇ ਕਮਲਬੀਰ ਸਿੰਘ ਨੇ ਅਮਰੀਕਾ ਤੋਂ ਜਲੰਧਰ ਪੁੱਜਣ ਤੋਂ ਬਾਅਦ ਹਾਕੀ ਇੰਡੀਆ ਨੂੰ ਦਿੱਤੀ।

ਹਾਕੀ ਇੰਡੀਆ ਵੱਲੋਂ ਐਤਵਾਰ ਸ਼ਾਮ ਨੂੰ ਟਵੀਟ ਕਰਕੇ ਬਲਬੀਰ ਸਿੰਘ ਦੇ ਦੇਹਾਂਤ ਦੀ ਖਬਰ ਜਨਤਕ ਕੀਤੀ ਗਈ। ਬਲਬੀਰ ਪੰਜਾਬ ਪੁਲਿਸ ਤੋਂ ਬਤੋਰ ਡੀਆਈਜੀ ਰਟਾਇਰ ਹੋਏ ਸਨ। ਉਹ ਆਪਣੇ ਪਿੱਛੇ ਇੱਕ ਪੁੱਤਰ, ਦੋ ਬੇਟੀਆਂ ਅਤੇ ਪਤਨੀ ਨੂੰ ਛੱਡ ਗਏ ਹਨ। ਪੁੱਤਰ ਕੈਨੇਡਾ ਅਤੇ ਅਮਰੀਕਾ ਵਿੱਚ ਰਹਿਣ ਵਾਲੀ ਦੋਵੇਂ ਬੇਟੀਆਂ ਵੀ ਐਤਵਾਰ ਨੂੰ ਦੇਰ ਰਾਤ ਤੱਕ ਜਲੰਧਰ ਪਹੁੰਚ ਗਈਆਂ। ਬਲਬੀਰ ਸਿੰਘ ਦਾ ਅੰਤਿਮ ਸਸਕਾਰ ਸੋਮਵਾਰ ਨੂੰ 11 ਵਜੇ ਜਲੰਧਰ ਵਿੱਚ ਕੀਤਾ ਜਾਵੇਗਾ।

ਬਲਬੀਰ ਦਾ ਜਨਮ ਸੰਸਾਰਪੁਰ ਪਿੰਡ ਵਿੱਚ 8 ਅਗਸਤ 1942 ਨੂੰ ਹੋਇਆ ਸੀ। 17 ਸਾਲ ਦੀ ਉਮਰ ਵਿੱਚ ਉਨ੍ਹਾਂਨੇ ਸਕੂਲ ਗੇਮਸ ਨੂੰ ਲੈ ਕੇ ਹਾਕੀ ਦੀ ਇੰਡੀਆ ਟੀਮ ਨੂੰ ਬਤੋਰ ਕਪਤਾਨ ਲੀਡ ਕੀਤਾ ਸੀ। ਉਨ੍ਹਾਂ ਨੇ 1962 ਵਿੱਚ ਪੰਜਾਬ ਪੁਲਿਸ ਨੂੰ ਜੁਆਇੰਨ ਕੀਤਾ ਸੀ। 1963 ਵਿੱਚ ਅਸਿਸਟੇਂਟ ਸਬ ਇੰਸਪੈਕਟਰ ਵਿਜੋਂ ਤਾਇਨਾਤ ਹੋਏ। 1968 ਤੋਂ 75 ਤੱਕ ਆਲ ਇੰਡੀਆ ਪੁਲਿਸ ਟੀਮ ਦੇ ਕਪਤਾਨ ਵੀ ਰਹੇ। ਸਾਲ 2001 ਵਿੱਚ ਡੀਆਈਜੀ ਅਹੁਦੇ ਤੋਂ ਰਿਟਾਇਰਡ ਹੋਏ ਸਨ।

Share This Article
Leave a Comment