ਕੈਨੇਡਾ ‘ਚ ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਦੀ ਮੌਤ

Prabhjot Kaur
2 Min Read

ਕੈਲੀਫੋਰਨੀਆ: ਅਮਰੀਕਾ ਤੇ ਕੈਨੇਡਾ ‘ਚ ਵੱਡੀ ਗਿਣਤੀ ਵਿੱਚ ਪੰਜਾਬੀ ਟਰੱਕ ਚਲਾਉਂਦੇ ਹਨ। ਇਨਾਂ ਨਾਲ ਹਾਦਸੇ ਦੀਆਂ ਘਟਨਾਵਾਂ ਵੀ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਖ਼ਬਰ ਕੈਲੀਫੋਰਨੀਆ ਤੋਂ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਵਾਸੀ ਪੰਜਾਬੀ ਟਰੱਕ ਡਰਾਈਵਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ, ਜਿਸ ਦੀ ਪਛਾਣ ਕ੍ਰਿਪਾਲ ਸਿੰਘ ਵਜੋਂ ਹੋਈ।

ਇਹ ਟਰੱਕ ਹਾਦਸਾ ਅਮਰੀਕਾ ਦੇ ਓਰੇਗਨ ਸੂਬੇ ਵਿੱਚ ਵਾਪਰਿਆ, ਜਿੱਥੇ ਸੈਮੀ ਟਰੱਕ ਡਰਾਈਵਰ 63 ਸਾਲ ਦੇ ਕ੍ਰਿਪਾਲ ਸਿੰਘ ਦੀ ਮੌਤ ਹੋ ਗਈ।ਕ੍ਰਿਪਾਲ ਸਿੰਘ ਵੀ ਕੈਲੀਫੋਰਨੀਆ ਦਾ ਹੀ ਵਾਸੀ ਸੀ। ਓਰੇਗਨ ਸਟੇਟ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਕਈ ਵਾਹਨਾਂ ਦੀ ਆਪਸ ਵਿੱਚ ਟੱਕਰ ਹੋਣ ਕਾਰਨ ਵਾਪਰਿਆ। 19 ਅਕਤੂਬਰ ਨੂੰ ਓਰੇਗਨ ਦੇ ਬਰੌਨਸਵਿੱਲ ਨੇੜੇ ਮਾਇਲ ਮਾਰਕਰ 216 ‘ਤੇ ਸਾਊਥਬਾਉਂਡ ‘ਤੇ ਧੁੰਦ ਕਾਰਨ ਕਈ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਇਨਾਂ ਵਿੱਚ 45 ਕਾਰਾਂ ਅਤੇ 15 ਤੋਂ 20 ਟਰੋਕ ਸ਼ਾਮਲ ਸਨ।

ਇਸ ਦੌਰਾਨ ਸੈਕਰਾਮੈਂਟ ਦਾ ਟਰੱਕ ਡਰਾਈਵਰ 31 ਸਾਲ ਦਾ ਪ੍ਰਿਤਪਾਲ ਸਿੰਘ ਆਪਣਾ ਟਰੱਕ ਲੈ ਕੇ ਜਾ ਰਿਹਾ ਸੀ। ਜਿਵੇਂ ਹੀ ਕਈ ਵਾਹਨਾਂ ਦੀ ਟੱਕਰ ਹੋਈ ਤਾਂ ਪਿੱਛੋਂ ਆ ਰਹੇ ਕ੍ਰਿਪਾਲ ਸਿੰਘ ਦੇ ਟਰੱਕ ਦੀ ਅੱਗੇ ਜਾ ਰਹੇ ਪ੍ਰਿਤਪਾਲ ਦੇ ਟਰੱਕ ਨਾਲ ਜਬਰਦਸਤ ਟੱਕਰ ਹੋ ਗਈ। ਹਾਦਸੇ ਵਾਪਰਦਿਆਂ ਹੀ ਕ੍ਰਿਪਾਲ ਸਿੰਘ ਦੇ ਟਰੱਕ ਨੂੰ ਭਿਆਨਕ ਅੱਗ ਲੱਗ ਗਈ। ਇਸ ਕਾਰਨ ਕ੍ਰਿਪਾਲ ਸਿੰਘ ਨੂੰ ਬਾਹਰ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਲਾਂਕਿ ਪ੍ਰਿਤਪਾਲ ਸਿੰਘ ਦਾ ਬਚਾਅ ਹੋ ਗਿਆ।

ਉੱਥੇ ਹੀ ਇਸ ਤੋਂ ਪਹਿਲਾਂ ਅਮਰੀਕਾ ਦੇ ਕੈਂਟਕੀ ਸੂਬੇ ਦੇ ਓਲਡਮ ਕਾਊਂਟੀ ਸ਼ਹਿਰ ਵਿੱਚ ਟਰੱਕ ਹਾਦਸਾ ਵਾਪਰਿਆ, ਜਿੱਥੇ ਇੱਕ ਸੈਮੀ ਟਰੱਕ ਦੀ ਟੋਅ ਟਰੱਕ ਨਾਲ ਜਬਰਦਸਤ ਟੱਕਰ ਹੋ ਗਈ। ਸਵੇਰੇ ਸਵਾ ਪੰਜ ਵਜੇ ਵਾਪਰੇ ਇਸ ਹਾਦਸੇ ਵਿੱਚ ਸੈਮੀ ਟਰੱਕ ਦੇ ਡਰਾਈਵਰ 32 ਸਾਲਾ ਸ਼ਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment