ਕੈਲੀਫੋਰਨੀਆ: ਕੈਲੀਫੋਰਨੀਆ ਹਾਈਵੇਅ ’ਤੇ ਨਸ਼ੇ ਵਿੱਚ ਗੱਡੀ ਚਲਾਉਣ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤੇ ਗਏ ਸੈਮੀ-ਟਰੱਕ ਡਰਾਈਵਰ ਨੇ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਆਪਣੇ ਆਪ ਨੂੰ ਨਿਰਦੋਸ਼ ਦੱਸਿਆ। ਇਸ ਹਾਦਸੇ ਵਿੱਚ ਤਿੰਨ ਲੋਕ ਮਾਰੇ ਗਏ ਸਨ। 21 ਸਾਲਾ ਮੁਲਜ਼ਮ ਜਸ਼ਨਪ੍ਰੀਤ ਸਿੰਘ ਦੇ ਡਰਾਈਵਿੰਗ ਲਾਈਸੈਂਸ ’ਤੇ ਵੀ ਸਵਾਲ ਉੱਠ ਰਹੇ ਨੇ ਕਿਉਂਕਿ ਸੰਘੀ ਅਧਿਕਾਰੀਆਂ ਅਨੁਸਾਰ ਉਹ ਅਮਰੀਕਾ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਹੈ।
ਸਰਕਰੀ ਵਕੀਲ ਅਨੁਸਾਰ, ਜਸ਼ਨਪ੍ਰੀਤ ਸਿੰਘ ਨੇ ਮੰਗਲਵਾਰ ਨੂੰ ਓਨਟਾਰੀਓ ਵਿੱਚ ਇੰਟਰਸਟੇਟ 10 ’ਤੇ ਤੇਜ਼ ਰਫਤਾਰ ਨਾਲ ਨਸ਼ੇ ਵਿੱਚ ਗੱਡੀ ਚਲਾਈ ਤੇ ਰੁਕੀਆਂ ਗੱਡੀਆਂ ਵਿੱਚ ਟੱਕਰ ਮਾਰ ਕੇ ਚੇਨ ਰਿਐਕਸ਼ਨ ਹਾਦਸਾ ਕਰਵਾਇਆ। ਇਸ ਵਿੱਚ ਤਿੰਨ ਲੋਕ ਮਾਰੇ ਗਏ ਅਤੇ ਘੱਟੋ-ਘੱਟ ਤਿੰਨ ਜ਼ਖ਼ਮੀ ਹੋਏ।
ਅਦਾਲਤ ਵਿੱਚ ਪੇਸ਼ੀ
ਰੈਨਚੋ ਕੂਕਾਮੋਂਗਾ ਅਦਾਲਤ ਵਿੱਚ ਸ਼ੁੱਕਰਵਾਰ ਨੂੰ ਪਹਿਲੀ ਪੇਸ਼ੀ ਦੌਰਾਨ ਜਸ਼ਨਪ੍ਰੀਤ ਨੇ ਨਸ਼ੇ ਵਿੱਚ ਗੱਡੀ ਚਲਾਉਣ ਦੇ ਇਲਜ਼ਾਮਾਂ ਨੂੰ ਨਕਾਰ ਦਿੱਤਾ। ਉਸ ਨੂੰ ਸਰਕਾਰੀ ਵਕੀਲ ਨਿਯੁਕਤ ਕੀਤਾ ਗਿਆ ਤੇ ਜ਼ਮਾਨਤ ਤੋਂ ਬਿਨਾਂ ਜੇਲ੍ਹ ਵਿੱਚ ਰੱਖਿਆ ਗਿਆ ਹੈ। ਅਗਲੀ ਸੁਣਵਾਈ 4 ਨਵੰਬਰ ਨੂੰ ਹੋਵੇਗੀ, ਜਿਸ ਲਈ ਪੰਜਾਬੀ ਅਨੁਵਾਦਕ ਦੀ ਲੋੜ ਪਵੇਗੀ।
ਉਧਰ ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਉਹ ਅੰਮ੍ਰਿਤਧਾਰੀ ਸਿੱਖ ਹੈ ਤੇ ਕਦੇ ਜ਼ਿੰਦਗੀ ਵਿੱਚ ਸ਼ਰਾਬ ਨੂੰ ਹੱਥ ਨਹੀਂ ਲਾਇਆ।
ਹੋਮਲੈਂਡ ਸਕਿਓਰਿਟੀ ਵਿਭਾਗ ਅਨੁਸਾਰ, ਜਸ਼ਨਪ੍ਰੀਤ 2022 ਵਿੱਚ ਬਾਇਡਨ ਪ੍ਰਸ਼ਾਸਨ ਸਮੇਂ ਭਾਰਤ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ ਸੀ। ਉਸ ਕੋਲ ਸੈਮੀ-ਟਰੱਕ ਚਲਾਉਣ ਲਈ ਵਪਾਰਕ ਡਰਾਈਵਿੰਗ ਲਾਈਸੈਂਸ ਹੈ, ਜੋ ਇੱਕ ਸੰਘੀ ਅਸਲ ਆਈਡੀ ਹੈ। ਸੰਘੀ ਸਰਕਾਰ ਨੇ ਉਸ ਨੂੰ ਕਾਨੂੰਨੀ ਦਰਜਾ ਦਿੱਤਾ ਸੀ, ਜਿਸ ਕਾਰਨ ਉਹ ਇਸ ਲਾਈਸੈਂਸ ਲਈ ਯੋਗ ਸੀ।
ਪਰ ਕੈਲੀਫੋਰਨੀਆ ਨੇ ਟਰੰਪ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਕਿ ਉਸਦੇ ਕੰਮ ਦੇ ਵੀਜ਼ੇ ਨੂੰ ਵਧਾਇਆ ਗਿਆ। ਟਰੰਪ ਪ੍ਰਸ਼ਾਸਨ ਦਾ ਜਵਾਬ ਹੈ ਕਿ ਕੈਲੀਫੋਰਨੀਆ ਨੇ ਜਸ਼ਨਪ੍ਰੀਤ ਨੂੰ ਡਰਾਈਵਿੰਗ ਜਾਰੀ ਰੱਖਣ ਦੀ ਆਗਿਆ ਦੇ ਕੇ ਸੰਘੀ ਕਾਨੂੰਨ ਦੀ ਉਲੰਘਣਾ ਕੀਤੀ, ਜਦਕਿ ਉਸ ਨੂੰ ਅਯੋਗ ਐਲਾਨ ਕਰਨਾ ਚਾਹੀਦਾ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

