ਨੌਰਥ ਯੌਰਕ ‘ਚ ਹੋਈ ਸ਼ੂਟਿੰਗ ਲਈ ਜ਼ਿੰਮੇਵਾਰ ਤਿੰਨ ਮਸ਼ਕੂਕਾਂ ਦੀ ਸਕਿਊਰਿਟੀ ਕੈਮਰਾ ਫੁਟੇਜ ਪੁਲਿਸ ਨੇ ਕੀਤੀ ਜਾਰੀ

TeamGlobalPunjab
1 Min Read

ਇਸ ਮਹੀਨੇ ਦੇ ਸ਼ੁਰੂ ਵਿੱਚ ਨੌਰਥ ਯੌਰਕ ਵਿੱਚ ਹੋਈ ਸ਼ੂਟਿੰਗ ਲਈ ਜ਼ਿੰਮੇਵਾਰ ਤਿੰਨ ਮਸ਼ਕੂਕਾਂ ਦੀ ਸਕਿਊਰਿਟੀ ਕੈਮਰਾ ਫੁਟੇਜ ਪੁਲਿਸ ਵੱਲੋਂ ਜਾਰੀ ਕੀਤੀ ਗਈ ਹੈ। ਇਸ ਸ਼ੂਟਿੰਗ ਵਿੱਚ 32 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਚੌਵਾਅਨ ਜੋਨਜ਼ ਰਾਤੀਂ 1:00 ਵਜੇ ਵਰਨਡੋਮ ਪਲੇਸ ਤੇ ਗ੍ਰੈਨੋਬਲ ਡਰਾਈਵ ਨੇੜੇ ਇੱਕ ਰਿਹਾਇਸ਼ੀ ਅਪਾਰਟਮੈਂਟ ਦੀ ਬਿਲਡਿੰਗ ਦੀ ਲੌਬੀ ਵਿੱਚ ਸੀ ਜਦੋਂ ਤਿੰਨ ਵਿਅਕਤੀਆਂ ਨੇ ਉੱਥੇ ਪਹੁੰਚ ਕੇ ਗੋਲੀਆਂ ਚਲਾਈਆਂ। ਉਸ ਨੂੰ ਗੋਲੀ ਲੱਗੀ ਤੇ ਉਸ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।

ਪੁਲਿਸ ਨੇ ਦੱਸਿਆ ਕਿ ਜਦੋਂ ਮਸ਼ਕੂਕ ਉਸ ਇਲਾਕੇ ਵਿੱਚੋਂ ਜਾ ਰਹੇ ਸਨ ਤਾਂ ਉਨ੍ਹਾਂ ਹੋਰ ਗੋਲੀਆਂ ਚਲਾਈਆਂ।ਇਨ੍ਹਾਂ ਵਿੱਚੋਂ ਇੱਕ ਗੋਲੀ ਇੱਕ ਮਹਿਲਾ ਦੀ ਲੱਤ ਵਿੱਚ ਲੱਗੀ ਤੇ ਇੱਕ ਹੋਰ ਗੋਲੀ ਤੀਜੇ ਵਿਅਕਤੀ ਨੂੰ ਲੱਗੀ। ਦੋਵਾਂ ਦਾ ਇਲਾਜ ਹਸਪਤਾਲ ਵਿੱਚ ਕਰਵਾਇਆ ਗਿਆ। ਚੌਥਾ ਵਿਅਕਤੀ ਟੁੱਟੇ ਹੋਏ ਸ਼ੀਸ਼ੇ ਕਾਰਨ ਜ਼ਖ਼ਮੀ ਹੋ ਗਿਆ।

ਪੁਲਿਸ ਨੇ ਦੱਸਿਆ ਕਿ ਮਸ਼ਕੂਕ ਹੌਂਡਾ ਸੀਆਰਵੀ ਵਿੱਚ ਫਰਾਰ ਹੋ ਗਏ ਤੇ ਪੁਲਿਸ ਨੂੰ ਇਹ ਗੱਡੀ ਯੌਰਕ ਰੀਜਨ ਵਿੱਚ ਮਿਲੀ। ਵੀਰਵਾਰ ਨੂੰ ਜਾਂਚਕਾਰਾਂ ਨੇ ਤਿੰਨ ਮਸ਼ਕੂਕਾਂ ਦੀ ਵੀਡੀਓ ਜਾਰੀ ਕੀਤੀ ਹੈ। ਵੀਡੀਓ ਵਿੱਚ ਤਿੰਨ ਵਿਅਕਤੀ ਕਿਸੇ ਪਾਰਕਿੰਗ ਲੌਟ ਵਿੱਚੋਂ ਲੰਘਦੇ ਨਜ਼ਰ ਆ ਰਹੇ ਹਨ।

Share This Article
Leave a Comment