ਅਫਗਾਨਿਸਤਾਨ ‘ਚ ਤਾਲਿਬਾਨ ‘ਤੇ ਵੱਡੀ ਕਾਰਵਾਈ, ਏਅਰ ਸਟ੍ਰਾਈਕ ‘ਚ ਮਾਰੇ ਗਏ 29 ਅੱਤਵਾਦੀ

TeamGlobalPunjab
1 Min Read

ਕਾਬੁਲ: ਤਾਲਿਬਾਨ ਦੇ ਖਿਲਾਫ ਅਫਗਾਨਿਸਤਾਨ ਦੀ ਫੌਜ ਨੇ ਵੱਡੀ ਕਾਰਵਾਈ ਕੀਤੀ ਹੈ ਅਤੇ 3 ਵੱਖ – ਵੱਖ ਥਾਵਾਂ ‘ਤੇ ਕੀਤੀ ਏਅਰ ਸਟ੍ਰਾਈਕ ਵਿੱਚ 29 ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅਫਗਾਨਿਸਤਾਨ ਫੌਜ ਦੀ ਇਸ ਮੁਹਿੰਮ ਵਿੱਚ ਤਾਲਿਬਾਨ ਦਾ ਇੱਕ ਖੁਫਿਆ ਅਧਿਕਾਰੀ ਵੀ ਮਾਰਿਆ ਗਿਆ ਹੈ।

ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਹੇਲਮੰਡ ਸੂਬੇ ਦੇ ਨਾਦ ਅਲੀ ਜਿਲ੍ਹੇ ਵਿੱਚ ਤਾਲਿਬਾਨੀ ਸੰਗਠਨ ‘ਤੇ ਹੋਏ ਹਵਾਈ ਹਮਲੇ ਵਿੱਚ ਤਾਲਿਬਾਨ ਦੇ 10 ਮੈਂਬਰ ਮਾਰੇ ਗਏ। ਮੰਤਰਾਲੇ ਨੇ ਦਾਅਵਾ ਕੀਤਾ ਕਿ ਨਾਦ ਅਲੀ ਜ਼ਿਲ੍ਹੇ ਵਿੱਚ ਇੱਕ ਤਾਲਿਬਾਨੀ ਖੁਫੀਆ ਅਧਿਕਾਰੀ ਨੂੰ ਮਾਰਿਆ ਗਿਆ ਹੈ ਅਤੇ ਹਮਲੇ ਵਿੱਚ ਤਾਲਿਬਾਨ ਦਾ ਇੱਕ ਗਵਰਨਰ ਵੀ ਜ਼ਖਮੀ ਹੋਇਆ ਹੈ।

ਮੰਤਰਾਲੇ ਨੇ ਦੱਸਿਆ ਕਿ ਬੀਤੇ ਦਿਨੀਂ ਹੋਏ ਹਵਾਈ ਹਮਲੇ ਵਿੱਚ ਕੁੰਡੁਜ ਸੂਬੇ ਦੇ ਇਮਾਮ ਸਾਹਿਬ ਅਤੇ ਖਾਨ ਅਬਾਦ ਜ਼ਿਲ੍ਹਿਆਂ ਵਿੱਚ 12 ਤਾਲਿਬਾਨੀ ਮਾਰੇ ਗਏ ਸਨ ਜਦਕਿ 6 ਹੋਰ ਜ਼ਖਮੀ ਹੋਏ ਸਨ। ਇਸ ਤੋਂ ਇਲਾਵਾ ਤਾਲਿਬਾਨ ਦੇ 2 ਕਿਲੇ ਅਤੇ ਵੱਡੀ ਮਾਤਰਾ ਵਿੱਚ ਹਥਿਆਰ ਤੇ ਗੋਲਾ ਬਾਰੂਦ ਵੀ ਨਸ਼ਟ ਕੀਤੇ ਗਏ ਹਨ।

Share this Article
Leave a comment