ਕੋਰੋਨਾ ਦੇ ਚਲਦਿਆਂ ਸਿੱਖਿਆ ਵਿਭਾਗ ਦੇ ਸੈਕਟਰ-9 ਅਤੇ 19 ਦਾ ਦਫ਼ਤਰ ਬੰਦ

TeamGlobalPunjab
1 Min Read

ਚੰਡੀਗੜ੍ਹ: ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਸੋਮਵਾਰ ਅਤੇ ਮੰਗਲਵਾਰ ਲਈ ਸਿੱਖਿਆ ਵਿਭਾਗ ਦੇ ਦਫ਼ਤਰ ਸੈਕਟਰ 9 ਅਤੇ 19 ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਡੀਈਓ ਦਫਤਰ ਸੈਕਟਰ-19 ਵਿੱਚ ਸੋਮਵਾਰ ਨੂੰ 10 ਨਵੇਂ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਉਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਹੁਣ ਤੱਕ ਇੱਥੇ ਕੁਲ 19 ਕੇਸ ਰਿਪੋਰਟ ਕੀਤੇ ਗਏ ਹਨ, ਇੱਕ ਮਰੀਜ਼ ਦੀ ਮੌਤ ਵੀ ਹੋਈ ਹੈ।

ਦੱਸਣਯੋਗ ਹੈ ਕਿ ਡੀਈਓ ਹਰਬੀਰ ਆਨੰਦ ਦੇ ਦੇਹਾਂਤ ਤੋਂ ਬਾਅਦ ਐਤਵਾਰ ਨੂੰ ਸੈਕਟਰ 9 ਅਤੇ 19 ਦੇ ਦਫ਼ਤਰ ਵਿੱਚ ਕੰਮ ਕਰਨ ਵਾਲੇ ਸਾਰੇ ਅਧਿਕਾਰੀਆਂ ਦਾ ਕੋਵਿਡ-19 ਟੈਸਟ ਕਰਵਾਉਣ ਦੇ ਨਿਰਦੇਸ਼ ਜਾਰੀ ਹੋਏ ਸਨ। ਜਿਸ ‘ਚ ਪਹਿਲੇ ਹੀ ਦਿਨ ਰੈਪਿਡ ਐਂਟੀਜਨ ਟੈਸਟ ਵਿੱਚ ਡਾਇਰੈਕਟਰ ਸਕੂਲ ਐਜੁਕੇਸ਼ਨ ਰਵਿੰਦਰਜੀਤ ਸਿੰਘ ਬਰਾੜ ਅਤੇ ਡਿਪਟੀ ਡਾਇਰੈਕਟਰ ਸਕੂਲ ਐਜੁਕੇਸ਼ਨ ਰਾਜੇਂਦਰ ਕੌਰ ਪਾਜ਼ਿਟਿਵ ਪਾਏ ਗਏ ਸਨ। ਐਤਵਾਰ ਨੂੰ ਹੀ ਪੂਰੇ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਕੋਰੋਨਾ ਟੈਸਟ ਕਰਾਉਣ ਲਈ ਨਿਰਦੇਸ਼ ਜਾਰੀ ਹੋਏ ਸਨ।

Share This Article
Leave a Comment