ਚੰਡੀਗੜ੍ਹ 17 ਸੈਕਟਰ ਬੱਸ ਅੱਡੇ ‘ਤੇ ਸ਼ੁਰੂ ਹੋਈ ਸਬਜ਼ੀਆਂ ਤੇ ਫਲ ਦੀ ਮੰਡੀ

TeamGlobalPunjab
1 Min Read

ਚੰਡੀਗੜ੍ਹ: ਸ਼ਹਿਰ ਦੇ ਸੈਕਟਰ 17 ਬੱਸ ਸਟੈਂਡ ਨੂੰ ਆਰਜ਼ੀ ਤੌਰ ਤੇ ਸਬਜ਼ੀ ਮੰਡੀ ‘ਚ ਤਬਦੀਲ ਕਰ ਦਿੱਤਾ ਗਿਆ ਹੈ। ਅੱਜ ਸਵੇਰੇ ਚਾਰ ਵਜੇ ਇੱਥੇ ਟ੍ਰੇਡਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।

ਚੰਡੀਗੜ੍ਹ ਦੇ ਸੈਕਟਰਾਂ ‘ਚ ਸਬਜ਼ੀ ਵੇਚਣ ਦੇ ਲਈ ਪ੍ਰਸ਼ਾਸਨ ਵੱਲੋਂ 587 ਵੈਂਡਰਾਂ ਨੂੰ ਪਾਸ ਦਿੱਤੇ ਗਏ ਹਨ। ਬਿਨਾਂ ਪਾਸ ਵਾਲਾ ਕੋਈ ਵੀ ਵਿਅਕਤੀ ਸੈਕਟਰਾਂ ਚ ਸਬਜ਼ੀ ਨਹੀਂ ਵੇਚ ਸਕਦਾ ਅਤੇ ਨਾ ਹੀ ਉਸ ਵਿਅਕਤੀ ਦੀ ਚੰਡੀਗੜ੍ਹ ਸਬਜ਼ੀ ਮੰਡੀ ਦੇ ਵਿੱਚ ਐਂਟਰੀ ਹੋਵੇਗੀ।

ਸੈਕਟਰ 17 ਬੱਸ ਸਟੈਂਡ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਸੈਕਟਰ 26 ਗ੍ਰੇਨ ਮਾਰਕੀਟ ਦੇ ਵਿੱਚ ਸਬਜ਼ੀ ਮੰਡੀ ਦਾ ਪ੍ਰਬੰਧ ਕੀਤਾ ਹੋਇਆ ਸੀ। ਪਰ ਸੈਕਟਰ 26 ਦੀ ਬਾਪੂਧਾਮ ਕਲੋਨੀ ਵਿੱਚ ਕੋਰੋਨਾ ਵਾਇਰਸ ਦੇ ਕੇਸ ਜ਼ਿਆਦਾ ਹੋਣ ਕਾਰਨ ਸਬਜ਼ੀ ਮੰਡੀ ਨੂੰ ਬੱਸ ਸਟੈਂਡ ਚ ਸ਼ਿਫ਼ਟ ਕੀਤਾ ਗਿਆ ਤੇ ਅੱਜ ਤੋਂ ਇੱਥੇ ਕੰਮਕਾਜ ਸ਼ੁਰੂ ਹੋ ਗਿਆ ਹੈ।

Share This Article
Leave a Comment