ਨਵੀਂ ਦਿੱਲੀ: ਪੂਰਬੀ ਦਿੱਲੀ ਦੇ ਜਾਫਰਾਬਾਦ ਅਤੇ ਸੀਲਮਪੁਰ ਵਿੱਚ ਮੰਗਲਵਾਰ ਨੂੰ ਹੋਈ ਹਿੰਸਾ ਤੋਂ ਬਾਅਦ ਹੁਣ ਉੱਤਰ ਪੂਰਬੀ ਦਿੱਲੀ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸੀਲਮਪੁਰ ਜਾਫਰਾਬਾਦ ਅਤੇ ਬ੍ਰਜਪੁਰੀ ਇਲਾਕੇ ਵਿੱਚ ਪੁਲਿਸ ਨੇ ਅੱਜ ਸਵੇਰੇ ਫਲੈਗਮਾਰਚ ਵੀ ਕੀਤਾ।
ਦੂਜੇ ਪਾਸੇ ਇਨ੍ਹਾਂ ਇਲਾਕਿਆਂ ਵਿੱਚ ਹੋਈ ਪੱਥਰਬਾਜ਼ੀ ਵਿੱਚ ਪੁਲਿਸ ਨੇ ਕੁੱਲ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉੱਥੇ ਹੀ ਕੁੱਝ ਹੋਰ ਪੱਥਰਬਾਜਾਂ ਨੂੰ ਆਈਡੈਂਟੀਫਾਈ ਕੀਤਾ ਗਿਆ ਹੈੈ। ਦਿੱਲੀ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਜਲਦ ਗ੍ਰਿਫਤਾਰੀਆਂ ਹੋ ਸਕਦੀਆਂ ਹਨ।
ਪੁਲਿਸ ਦੇ ਮੁਤਾਬਕ ਇਨ੍ਹਾਂ ਤਿੰਨੇ ਥਾਵਾਂ ‘ਤੇ ਹੋਈ ਪੱਥਰਬਾਜ਼ੀ ਮਾਮਲੇ ਵਿੱਚ ਦਿੱਲੀ ਪੁਲਿਸ ਨੇ 7 ਤੋਂ 8 ਲੋਕਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਦਾ ਅਪਰਾਧਿਕ ਪਿਛੋਕੜ ਦੱਸਿਆ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਗ੍ਰਿਫਤਾਰੀ ਲਈ ਦਿੱਲੀ ਪੁਲਿਸ ਥਾਂ- ਥਾਂ ਛਾਪੇਮਾਰੀ ਕਰ ਰਹੀ ਹੈ।