ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਨਾਲ 95 ਫੀਸਦੀ ਤੱਕ ਘੱਟ ਹੁੰਦਾ ਹੈ ਮੌਤ ਦਾ ਖਤਰਾ: ਅਸਲ ਅੰਕੜਿਆਂ ‘ਤੇ ਆਧਾਰਿਤ ਸਟੱਡੀ

TeamGlobalPunjab
2 Min Read

ਨਵੀਂ ਦਿੱਲੀ : ਕੋਰੋਨਾ ਰੋਕੂ ਟੀਕਾ ਲਗਵਾਉਣ ਤੋਂ ਬਾਅਦ ਸੰਕਰਮਣ ਚਾਹੇ ਹੋ ਜਾਵੇ, ਪਰ ਮੌਤ ਦਾ ਖ਼ਤਰਾ 95 ਫੀਸਦੀ ਤੱਕ ਘੱਟ ਹੋ ਜਾਂਦਾ ਹੈ। ਹਾਲ ਹੀ ਵਿੱਚ ਹੋਏ ਅਧਿਐਨ ਵਿੱਚ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ, ਪਰ ਇੱਕ ਹੋਰ ਅਜਿਹੀ ਸਟੱਡੀ ਸਾਹਮਣੇ ਆਈ ਹੈ। ਇਹ ਸਟੱਡੀ ਤਾਮਿਲਨਾਡੂ ਦੇ ਪੁਲਿਸ ਕਰਮੀਆਂ ‘ਤੇ ਕੀਤੀ ਗਈ ਹੈ। ਪੁਲਿਸ ਕਰਮੀਆਂ ਨੂੰ ਕੋਰੋਨਾ ਸੰਕਰਮਣ ਦੇ ਲਿਹਾਜ਼ ਨਾਲ ਵੱਧ ਖਤਰੇ ਵਾਲੇ ਸਮੂਹ ਵਿੱਚ ਮੰਨਿਆ ਜਾਂਦਾ ਹੈ।

ਕਮਿਸ਼ਨ ਦੇ ਮੈਂਬਰ ਡਾ.ਵੀਕੇ ਪਾਲ ਨੇ ਦੱਸਿਆ ਕਿ ਇਹ ਅਸਲ ਅੰਕੜਿਆਂ ‘ਤੇ ਆਧਾਰਿਤ ਸਟੱਡੀ ਹੈ। ਇਸ ਵਿੱਚ ਪਾਇਆ ਗਿਆ ਹੈ ਕਿ ਤਾਮਿਲਨਾਡੂ ਪੁਲਿਸ ਦੇ ਜਿਨ੍ਹਾਂ 17,059 ਕਰਮੀਆਂ ਨੂੰ ਕੋਈ ਵੀ ਟੀਕਾ ਨਹੀਂ ਲੱਗਿਆ ਸੀ, ਉਨ੍ਹਾਂ ‘ਚੋਂ ਕੋਰੋਨਾ ਦੀ ਦੂਜੀ ਲਹਿਰ ਦੌਰਾਨ 20 ਦੀ ਮੌਤ ਹੋਈ। ਯਾਨੀ ਪ੍ਰਤੀ ਇੱਕ ਹਜ਼ਾਰ ‘ਤੇ 1.17 ਫ਼ੀਸਦ ਮੌਤਾਂ ਹੋਈਆਂ।

32,792 ਪੁਲਿਸ ਕਰਮੀਆਂ ਨੇ ਟੀਕੇ ਦੀ ਇੱਕ ਖੁਰਾਕ ਲਈ ਸੀ, ਜਿਨ੍ਹਾਂ ‘ਚੋਂ ਸੱਤ ਦੀ ਮੌਤ ਹੋਈ। ਇਸ ਤਰ੍ਹਾਂ ਪ੍ਰਤੀ ਇੱਕ ਹਜ਼ਾਰ ‘ਤੇ 0.21 ਮੌਤਾਂ ਹੋਈਆਂ। ਤੀਸਰੇ ਸਮੂਹ ਵਿੱਚ 67,673 ਪੁਲਿਸ ਕਰਮੀ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਸਨ ਤੇ ਇਨ੍ਹਾਂ ‘ਚੋਂ ਸਿਰਫ ਚਾਰ  ਦੀ ਮੌਤ ਹੋਈ। ਯਾਨੀ ਪ੍ਰਤੀ ਹਜ਼ਾਰ ‘ਤੇ ਮੌਤ ਦਰ ਸਿਰਫ਼ 0.06 ਰਹੀ।

ਪਾਲ ਨੇ ਕਿਹਾ ਕਿ ਟੀਕੇ ਦੀ ਇੱਕ ਖੁਰਾਕ ਨਾਲ ਮੌਤ ਦਾ ਖ਼ਤਰਾ 82 ਫੀਸਦੀ ਅਤੇ ਦੋਵੇਂ ਖੁਰਾਕਾਂ ਨਾਲ 95 ਫੀਸਦੀ ਘੱਟ ਹੁੰਦਾ ਹੈ।

- Advertisement -

Share this Article
Leave a comment