ਰਿਆਦ : ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਵਿਦੇਸ਼ਾਂ ‘ਚ ਵੱਡੀ ਗਿਣਤੀ ‘ਚ ਅਜੇ ਵੀ ਬਹੁਤ ਸਾਰੇ ਭਾਰਤੀ ਨਾਗਰਿਕਾਂ ਫਸੇ ਹੋਏ ਹਨ। ਇਸ ‘ਚ ਭਾਰਤ ਸਰਕਾਰ ਵੱਲੋਂ ਭਾਰਤੀ ਨਾਗਰਿਕਾਂ ਨੂੰ ਵਤਨ ਵਾਪਸ ਲਿਆਉਣ ਦਾ ਕੰਮ ਅਜੇ ਵੀ ਜਾਰੀ ਹੈ। ਇਸੇ ਤਹਿਤ ਹੁਣ ਸਾਊਦੀ ਅਰਬ ਵਿੱਚ ਫਸੇ ਭਾਰਤੀ ਨਾਗਰਿਕਾਂ ਦਾ ਦੂਜਾ ਜਥਾ 24 ਸਤੰਬਰ ਨੂੰ ਰਿਆਦ-ਚੇਨਈ ਉਡਾਣ ਰਾਹੀਂ ਭਾਰਤ ਪੁੱਜੇਗਾ। ਇੱਥੇ ਦੱਸ ਦੇਈਏ ਕਿ ਮਈ 2020 ਮਹੀਨੇ ‘ਚ ਲਗਭਗ 500 ਭਾਰਤੀ ਨਾਗਰਿਕਾਂ ਦਾ ਪਹਿਲਾ ਜੱਥਾ ਹੈਦਰਾਬਾਦ ਭੇਜਿਆ ਗਿਆ ਸੀ।
ਦੂਤਾਵਾਸ ਨੇ ਟਵਿੱਟਰ ‘ਤੇ ਇੱਕ ਬਿਆਨ ਵਿੱਚ ਕਿਹਾ ਕਿ ਮਿਸ਼ਨ ਪਿਛਲੇ ਕੁਝ ਸਮੇਂ ਤੋਂ ਵਿਦੇਸ਼ ਮੰਤਰਾਲੇ ਦੀ ਸਲਾਹ ਨਾਲ ਸਾਊਦੀ ਡਿਪੋਰਸ਼ਨ ਕੇਂਦਰਾਂ ‘ਚ ਭਾਰਤੀਆਂ ਦੇ ਮੁੱਦੇ ਨੂੰ ਸੁਲਝਾਉਣ ਦਾ ਯਤਨ ਕਰ ਰਿਹਾ ਹੈ। ਦੂਤਾਵਾਸ ਨੇ ਕਿਹਾ ਹੈ ਕਿ ਰਿਆਦ ਵਿੱਚ ਮਿਸ਼ਨ, ਜੇਦਾਹ ‘ਚ ਵਣਜ ਦੂਤਘਰ ਅਤੇ ਵਿਦੇਸ਼ ਮੰਤਰਾਲਾ ਦੂਜੇ ਜਥੇ ਨੂੰ ਭਾਰਤ ਭੇਜਣ ਲਈ ਉਡਾਣਾਂ ਦਾ ਪ੍ਰਬੰਧ ਕਰ ਰਿਹਾ ਹੈ। ਵੰਦੇ ਭਾਰਤ ਮਿਸ਼ਨ ਅਤੇ ਵਣਜ ਦੂਤਘਰ ਦੇ ਅਧਿਕਾਰੀ ਡਿਪੋਰਸ਼ਨ ਕੇਂਦਰਾਂ ਦੇ ਲਗਾਤਾਰ ਸੰਪਰਕ ‘ਚ ਹਨ।