ਨਿਊਜ਼ ਡੈਸਕ: ਬੀਜਿੰਗ ਦੇ ਤਿਆਨਜਿਨ ਸ਼ਹਿਰ ਵਿੱਚ ਹੋ ਰਿਹਾ ਸ਼ੰਘਾਈ ਸਹਿਯੋਗ ਸੰਗਠਨ (SCO) ਸੰਮੇਲਨ ਅਜੇ ਖਤਮ ਨਹੀਂ ਹੋਇਆ ਹੈ। ਵਿਦੇਸ਼ ਮੰਤਰੀਆਂ ਦੇ ਸੰਮੇਲਨ ਤੋਂ ਬਾਅਦ, ਅਗਲੇ ਮਹੀਨੇ ਰਾਜਾਂ ਦੇ ਮੁਖੀਆਂ ਦੀ ਮੀਟਿੰਗ ਵੀ ਹੋਣ ਵਾਲੀ ਹੈ।ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਮੰਗਲਵਾਰ ਨੂੰ ਕਿਹਾ ਕਿ 20 ਤੋਂ ਵੱਧ ਦੇਸ਼ਾਂ ਦੇ ਨੇਤਾ ਅਤੇ 10 ਅੰਤਰਰਾਸ਼ਟਰੀ ਸੰਗਠਨਾਂ ਦੇ ਮੁਖੀ ਅਗਲੇ ਮਹੀਨੇ ਸ਼ੰਘਾਈ ਸਹਿਯੋਗ ਸੰਗਠਨ (SCO) ਤਿਆਨਜਿਨ ਸੰਮੇਲਨ ਅਤੇ ਸਬੰਧਿਤ ਸਮਾਗਮਾਂ ਵਿੱਚ ਸ਼ਾਮਿਲ ਹੋਣਗੇ।
ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੇ ਅਨੁਸਾਰ, ਇਹ ਸਿਖਰ ਸੰਮੇਲਨ 31 ਅਗਸਤ ਤੋਂ 1 ਸਤੰਬਰ ਤੱਕ ਤਿਆਨਜਿਨ ਵਿੱਚ ਹੋਵੇਗਾ। ਵਾਂਗ ਨੇ ਇਹ ਜਾਣਕਾਰੀ ਐਸਸੀਓ ਦੇ ਸਕੱਤਰ ਜਨਰਲ ਨੂਰਲਾਨ ਯੇਰਮੇਕਬਾਯੇਵ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਹੋਰ ਮੈਂਬਰ ਦੇਸ਼ਾਂ ਦੇ ਨੇਤਾਵਾਂ ਦੇ ਵੀ ਹਿੱਸਾ ਲੈਣ ਦੀ ਸੰਭਾਵਨਾ ਹੈ। ਪਿਛਲੀ ਕਾਨਫਰੰਸ ਵਿਦੇਸ਼ ਮੰਤਰੀਆਂ ਦੀ ਸੀ, ਜਿਸ ਵਿੱਚ ਭਾਰਤ ਵੱਲੋਂ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਹਿੱਸਾ ਲਿਆ ਸੀ। ਵਿਦੇਸ਼ ਮੰਤਰੀਆਂ ਦੀ ਇਹ ਮਹੱਤਵਪੂਰਨ ਮੀਟਿੰਗ ਕਾਨਫਰੰਸ ਦੀਆਂ ਰਾਜਨੀਤਿਕ ਤਿਆਰੀਆਂ ਦੇ ਸਬੰਧ ਵਿੱਚ ਤਿਆਨਜਿਨ ਵਿੱਚ ਹੋਈ ਸੀ। ਇਸ ਦੌਰਾਨ ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਰੂਸ ਦੇ ਸਰਗੇਈ ਲਾਵਰੋਵ, ਪਾਕਿਸਤਾਨ ਦੇ ਇਸਹਾਕ ਡਾਰ ਅਤੇ ਈਰਾਨ ਦੇ ਅੱਬਾਸ ਅਰਾਘਚੀ ਨੇ ਪ੍ਰਮੁੱਖਤਾ ਨਾਲ ਹਿੱਸਾ ਲਿਆ। ਇਸ ਮੀਟਿੰਗ ਦੀ ਪ੍ਰਧਾਨਗੀ ਵਾਂਗ ਯੀ ਨੇ ਕੀਤੀ।