ਵਿਗਿਆਨੀਆਂ ਦਾ ਦਾਅਵਾ, ਸ਼ੂਗਰ ਦੇ ਮਰੀਜ਼ਾਂ ਲਈ ਇੰਝ ਖਤਰਨਾਕ ਹੈ ਕੋਰੋਨਾ ਵਾਇਰਸ!

TeamGlobalPunjab
2 Min Read

ਬੋਸਟਨ – ਕੋਰੋਨਾ ਵਾਇਰਸ ਨਾਲ ਸੰਕਰਮਿਤ ਡਾਇਬਟੀਜ਼ ਵਾਲਾ ਕੋਈ ਵਿਅਕਤੀ ਜੇ ਗਲੂਕੋਜ਼ ਘਟਾਉਣ ਵਾਲੀ ਦਵਾਈ ਏਜੀਐਲਟੀ 2 ਆਈ ਲੈਂਦਾ ਹੈ, ਤਾਂ ਇਹ ਉਸ ਲਈ ਨੁਕਸਾਨਦਾਇਕ ਹੋ ਸਕਦੀ ਹੈ। ਅਮਰੀਕਾ ‘ਚ ਸਥਿਤ ਬ੍ਰਿਘਮ ਤੇ ਵੂਮੈਨ ਹਸਪਤਾਲ ਦੇ ਖੋਜਕਰਤਾਵਾਂ ਨੇ ਦੱਸਿਆ ਕਿ ਜਦੋਂ ਬਿਮਾਰੀ ਸੈੱਲਾਂ ਨੂੰ ਕੰਮ ਕਰਨ ਲਈ ਲੋੜੀਂਦੇ ਗਲੂਕੋਜ਼ ਲੈਣ ਤੋਂ ਰੋਕਦੀ ਹੈ, ਤਾਂ ‘ਡਾਇਬੈਟਿਕ ਕੇਟੋਆਸੀਡੋਸਿਸ’(ਈਯੂਡੀਕੇਏ) ਦੀ ਸਥਿਤੀ ਹੋ ਪੈਦਾ ਸਕਦੀ ਹੈ ਤੇ ਇਹ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਸਰੀਰ ਦੇ ਸੈੱਲ ਗਲੂਕੋਜ਼ ਪ੍ਰਾਪਤ ਨਹੀਂ ਕਰਦੇ।

 ਦੱਸ ਦਈਏ ਵਿਗਿਆਨੀਆਂ ਨੇ ਕਿਹਾ ਹੈ ਕਿ ਬੋਸਟਨ ‘ਚ ਈਯੂਡੀਕੇਏ ਦੇ ਪੰਜ ਅਸਧਾਰਣ ਕੇਸ ਸਾਹਮਣੇ ਆਏ ਹਨ ਤੇ ਇਹ ਸਾਰੇ ਕੇਸ ਉਨ੍ਹਾਂ ਲੋਕਾਂ ‘ਚ ਪਾਏ ਗਏ ਹਨ ਜੋ ਏਜੀਐਲਟੀ 2 ਆਈ ਲੈ ਰਹੇ ਸਨ ਤੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਸਨ। ਇਨ੍ਹਾਂ ਚੋਂ ਤਿੰਨ ਮਰੀਜ਼ਾਂ ਨੂੰ ਮੁੜ ਵਸੇਬਾ ਕੇਂਦਰਾਂ ‘ਚ ਭੇਜਿਆ ਗਿਆ ਹੈ, ਇੱਕ ਵਿਅਕਤੀ ਨੂੰ ਘਰ ਭੇਜਿਆ ਗਿਆ ਹੈ ਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।

ਜਾਣਕਾਰੀ ਦਿੰਦਿਆਂ ‘ਐਂਡੋਕਰੀਨੋਲੋਜੀ, ਡਾਇਬਟੀਜ਼ ਐਂਡ ਹਾਈਪਰਟੈਨਸ਼ਨ ਡਿਵੀਜ਼ਨ’ ਦਾ ਅਧਿਐਨ ਕਰਨ ਵਾਲੇ ਵਿਗਿਆਨੀ ਨੌਮੀ ਫਿਸ਼ਰ ਨੇ ਕਿਹਾ ਕਿ ਪਹਿਲਾਂ ਵੀ ਏਜੀਐਲਟੀ 2 ਆਈ ਦਵਾਈ ਲੈਣ ਵਾਲੇ ਲੋਕਾਂ ਨੂੰ ਡੀਕੇਏ ਤੇ ਈਯੂਡੀਕੇਏ ਦਾ ਵੱਧ ਖਤਰਾ ਹੁੰਦਾ ਹੈ, ਪਰ ਜੇਕਰ ਐਸ ਜੀ ਐਲ ਟੀ 2 ਆਈ ਲੈਣ ਵਾਲਾ ਵਿਅਕਤੀ ਕੋਰੋਨਾ ਸੰਕਰਮਿਤ ਹੈ ਤਾਂ ਇਹ ਖਤਰਾ ਵਧੇਰੇ ਵਧ ਜਾਂਦਾ ਹੈ.

Share This Article
Leave a Comment