ਪੈਟਰੋਲ ਪੰਪ ਸੰਚਾਲਕਾਂ ਦੇ ਨਾਲ ਫੋਨ-ਪੇ ਐਪ ਰਾਹੀਂ ਲਗਭਗ 1.50 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਕਾਬੂ

TeamGlobalPunjab
4 Min Read

ਕਰਨਾਲ: ਹਰਿਆਣਾ ਪੁਲਿਸ ਨੇ ਪੈਟਰੋਲ ਪੰਪ ਸੰਚਾਲਕਾਂ ਦੇ ਨਾਲ ਡਿਜੀਟਲ ਭੁਗਤਾਨ ਪਲੇਟਫਾਰਮ ਫੋਨ-ਪੇ ਐਪ ਰਾਹੀਂ ਕੀਤੀ ਗਈ ਲਗਭਗ 1.50 ਲੱਖ ਰੁਪਏ ਦੀ ਜਾਲਸਾਜੀ ਨੂੰ ਸਫਲਤਾਪੂਰਵਕ ਸੁਲਝਾਉਂਦੇ ਹੋਏ ਇਸ ਸਿਲਸਿਲੇ ਵਿਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਹਰਿਆਣਾ ਪੁਲਿਸ ਦੇ ਬੁੁਲਾਰੇ ਨੇ ਅੱਜ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਫੋਨ-ਪੇ ਕੰਪਨੀ ਦੇ ਕਰਮਚਾਰੀ ਮੋਹੜੀ ਜ਼ਿਲ੍ਹਾ ਕਰਨਾਲ ਨਿਵਾਸੀ ਸੁਸ਼ੀਲ ਕੁਮਾਰ ਅਤੇ ਸਾਂਕਰਾ ਜਿਲ੍ਹਾ ਕੈਥਲ ਨਿਵਾਸੀ ਵਿਸ਼ਾਲ ਵਜੋ ਹੋਈ ਹੈ। ਦੋਸ਼ੀਆਂ ਤੋਂ 5000 ਰੁਪਏ ਦੀ ਨਗਦੀ, 2 ਮੋਬਾਇਲ ਫੋਨ ਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ।

ਪੁਲਿਸ ਨੂੰ ਇਸ ਸਬੰਧ ਵਿਚ ਕੈਥਲ ਦੇ ਪੈਟਰੋਲ ਪੰਪ ਸੰਚਾਲਕ ਵੱਲੋਂ ਮਿਲੀ ਸ਼ਿਕਾਇਤ ‘ਤੇ ਜਾਂਚ ਵਿਚ ਪਤਾ ਚਲਿਆ ਕਿ ਪੰਪ ਤੋਂ ਤੇਲ ਤਾਂ ਪਵਾਇਆ ਗਿਆ ਪਰ ਫੋਨ-ਪੇ ਰਾਹੀਂ ਕੀਤਾ ਗਿਆ ਭੁਗਤਾਨ ਪੰਪ ਮਾਲਕ ਦੇ ਖਾਤੇ ਵਿਚ ਨਹੀਂ ਪਹੁੰਚਿਆ। ਜਾਲਸਾਜੀ ਨੇ 5 ਫ੍ਰਾਡ ਟ੍ਰਾਂਸਜੈਕਸ਼ਨ ਦੇ ਵੱਲੋਂ 15000 ਤੋਂ ਵੱਧ ਰੁਪਏ ਆਪਣੇ ਹੀ ਖਾਤੇ ਵਿਚ ਟ੍ਰਾਂਸਫਰ ਕਰਵਾ ਲਏ ਸਨ।

ਦੋਸ਼ੀ ਸੁਸ਼ੀਲ ਫੋਨ-ਪੇ ਕੰਪਨੀ ਵਿਚ ਕੰਮ ਕਰ ਰਹੇ ਹਨ ਜੋ ਕੈਥਲ ਕਰਨਾਲ ਤੇ ਕੁਰੂਕਸ਼ੇਤਰ ਜਿਲ੍ਹਿਆਂ ਵਿਚ ਇਛੁੱਕ ਪੈਟਰੋਲ ਪੰਪਾਂ ‘ਤੇ ਫੋਨ-ਪੇ ਕਿਯੂਆਰ ਕੋਡ ਲਗਾਉਣ ਦਾ ਕਾਰਜ ਕਰਦਾ ਹੈ। ਪੁਛਗਿਛ ਵਿਚ ਸੁਸ਼ੀਲ ਨੇ ਕਬੂਲ ਕੀਤਾ ਕਿ ਪੈਟਰੋਲ ਪੰਪ ‘ਤੇ ਕਿਯੂਆਰ ਕੋਡ ਲਗਾਉਂਦੇ ਸਮੇਂ ਬੈਂਕ ਅਕਾਊਂਟ ਤੇ ਮੋਬਾਇਲ ਨੰਬਰ ਦੀ ਡਿਟੇਲ ਤੋਂ ਇਲਾਵਾ ਫੋਨ-ਪੇ ਕਰਮਚਾਰੀ ਹੋਣ ਦਾ ਫਾਇਦਾ ਚੁੱਕਦੇ ਹੋਏ ਪੰਪ ਦੇ ਸੇਲਸਮੈਨ ਨੂੰ ਭਰੋਸੇ ਵਿਚ ਲੈ ਕੇ ਉਨ੍ਹਾਂ ਤੋਂ ਓਟੀਪੀ ਹਾਸਲ ਕਰ ਲੈਂਦਾ ਸੀ। ਦੋਸ਼ੀਆਂ ਨੇ ਦਸਿਆ ਕਿ ਅਕਤੂਬਰ 2020 ਤੋਂ ਅਪ੍ਰੈਲ 2021 ਤਕ ਕਰੀਬ 25 ਬੋਗਸ ਟਾਂਜੈਕਸ਼ਨ ਦੌਰਾਨ ਲਗਭਗ 1.50 ਲੱਖ ਰੁਪਏ ਜਾਲਸਾਜੀ ਕਰ ਕੇ ਹੜੱਪ ਚੁੱਕੇ ਹਨ।

- Advertisement -

ਦੋਸ਼ੀ ਸੁਸ਼ੀਲ ਨੇ ਆਪਣੀ ਆਟੋ ਚੱਕੀ ਦੇ ਨਾਂਅ ‘ਤੇ ਇਕ ਫੋਨ-ਪੇ ਬਿਜਨੈਸ ਦਾ ਖਾਤਾ ਖੋਲ ਕੇ ਆਪਣੇ ਦੋ ਕਿਯੂਆਰ ਕੋਡ ਲਏ ਹੋਏ ਸਨ। ਜਾਲਸਾਜ ਪੈਟਰੋਲ ਪੰਪ ‘ਤੇ ਜਾ ਕੇ ਆਪਣੇ ਵਾਹਨ ਵਿਚ ਤੇਲ ਪੁਆਉਣ ਬਾਅਦ ਉੱਥੇ ਦੇ ਡਿਜੀਟਲ ਪੇਮੈਂਟ ਕਿਯੁਆਰ ਕੋਡ ਨੂੰ ਸਕੈਨ ਕਰਨ ਦਾ ਢੋਂਗ ਰਚਦੇ ਹੋਏ ਆਪਣੇ ਫੋਨ ਵਿਚ ਸੇਵ ਕੀਤੇ ਗਏ ਆਟਾ ਚੱਕੀ ਦੇ ਕਿਯੂਆਰ ਕੋਡ ਦੀ ਮਾਰਫਤ ਡਿਜੀਟਲ ਪੇਮੈਂਟ ਕਰ ਦਿੰਦੇ ਸਨ, ਜਿਨ੍ਹਾਂ ਦੇ ਨਾਲ ਪੰਪ ‘ਤੇ ਫੋਨ-ਪੇ ਲਗਾਉਣ ਬਾਅਦ ਜਾਲਸਾਜਾਂ ਪਹਿਲਾਂ ਹਾਸਲ ਕੀਤੇ ਗਏ ਓਟੀਪੀ ਦੇ ਵੱਲੋਂ ਅਟੈਚ ਕੀਤੇ ਗਏ ਪੰਪ ਪ੍ਰਬੰਧਕ ਤੇ ਸੇਲਸਮੈਨ ਦੇ ਫੋਨ ‘ਤੇ ਪੇਮਂੈਟ ਹਾਸਲ ਕਰਨ ਦਾ ਐਸਐਮਐਸ ਆ ਜਾਂਦਾ ਪਰ ਅਸਲ ਵਿਚ ਇਹ ਰਕਮ ਦੋਸ਼ੀ ਸੁਸ਼ੀਲ ਦੇ ਖਾਤੇ ਵਿਚ ਹੀ ਜਮ੍ਹਾ ਹੁੰਦੀ ਸੀ।

ਪੁਛਗਿਛ ਵਿਚ ਇਹ ਵੀ ਖੁਲਾਸਾ ਹੋਇਆ ਕਿ ਕਈ ਵਾਰ ਦੋਸ਼ੀ ਸੇਲਸਮੈਨ ਤੋਂ ਆਪਣੇ ਕੋਲ ਕੈਸ਼ ਨਾ ਹੋਣ ਦੀ ਅਨੁਰੋਧ ਕਰ ਕੇ ਆਪਣੀ ਬਾਇਕ ਵਿਚ ਪੁਆਏ ਗਏ ਤੇਲ ਮੁੱਲ ਤੋਂ ਇਲਾਵਾ 5000-10000 ਰੁਪਏ ਦੀ ਵੱਧ ਪੇਮਂੈਟ ਫੋਨ-ਪੇ ਰਾਹੀਂ ਬੋਗਸ ਟ੍ਰਾਂਜੈਕਸ਼ਨ ਕਰ ਦਿੰਦੇ। ਜਿਸ ਦੇ ਤੁਰੰਤ ਬਾਅਦ ਸੇਲਸਮੈਨ ਤੇ ਫਿਲਿੰਗ ਸਟੇਸ਼ਨ ਦੇ ਕੋਲ ਪਹੁੰਚੇ ਐਸਐਮਐਸ ਨੁੰ ਮਾਰਫਤ ਪੁਸ਼ਟੀ ਹੋਣ ਬਾਅਦ ਸੇਲਸਮੇਨ ਤੋਂ ਬਾਕੀ ਨਗਦੀ ਬੋਗਸ ਹਾਸਲ ਕਰ ਕੇ ਵੀ ਪੰਪਾਂ ਨੂੰ ਚੁਣਾ ਲਗਾ ਰਹੇ ਸਨ।

ਪੁਲਿਸ ਨੇ ਪੈਟਰੋਲ ਪੰਪ ਸੰਚਾਲਕਾਂ ਸਮੇਤ ਹੋਰ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਲਿਜੀਟਲ ਟ੍ਰਾਂਜੈਕਸ਼ਨ ਕਰਦੇ ਸਮੇਂ ਸਜਗਤਾ ਦਾ ਪਰਿਚੈ ਦੇਣ। ਕਿਸੇ ਵੀ ਮਾਮਲੇ ਵਿਚ ਆਪਣੇ ਮੋਬਾਇਲ ਫੋਨ ‘ਤੇ ਆਏ ਓਟੀਪੀ ਨੂੱ ਕਿਸੇ ਦੇ ਨਾਲ ਕਦੀ ਵੀ ਸ਼ੇਅਰ ਨਾ ਕਰਨ। ਜਾਗਰੁਕਤਾ ਦਾ ਪਰਿਚੈ ਦੇ ਕੇ ਇਸ ਤਰ੍ਹਾ ਦੇ ਜਾਲਸਾਜਾਂ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ।

Share this Article
Leave a comment