INX ਮੀਡੀਆ ਕੇਸ: ਪੀ.ਚਿਦੰਬਰਮ ਦੀ ਜ਼ਮਾਨਤ ‘ਤੇ ਸੁਰਰੀਮ ਕੋਰਟ ਨੇ ਈਡੀ ਤੋਂ ਮੰਗਿਆ ਜਵਾਬ

TeamGlobalPunjab
2 Min Read

ਨਵੀਂ ਦਿੱਲੀ: INX ਮੀਡੀਆ ਕੇਸ ‘ਚ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਦੀ ਜ਼ਮਾਨਤ ਮੰਗ ‘ਤੇ ਸੁਪਰੀਮ ਕੋਰਟ ਨੇ ਈਡੀ ਤੋਂ ਜਵਾਬ ਮੰਗਿਆ ਹੈ। ਸੁਪਰੀਮ ਕੋਰਟ ਨੇ ED ਨੂੰ ਨੋਟਿਸ ਜਾਰੀ ਕਰ ੨੬ ਨਵੰਬਰ ਨੂੰ ਜਵਾਬ ਮੰਗਿਆ ਹੈ ਤੇ ਇਸੇ ਦਿਨ ਮਾਮਲੇ ਦੀ ਅਗਲੀ ਸੁਣਵਾਈ ਕੀਤੀ ਜਾਵੇਗੀ। ਚਿਦੰਬਰਮ ਪਿਛਲੇ 90 ਦਿਨਾਂ ਤੋਂ ਜੇਲ੍ਹ ਵਿੱਚ ਬੰਦ ਹਨ ਸਾਬਕਾ ਵਿੱਤ ਮੰਤਰੀ ਨੇ ਦਿੱਲੀ ਹਾਈਕੋਰਟ ਵਿੱਚ ਜ਼ਮਾਨਤ ਲਈ ਅਰਜ਼ੀ ਪਾਈ ਸੀ, ਪਰ ਉਨ੍ਹਾਂ ਦੀ ਮੰਗ ਨੂੰ ਖਾਰਿਜ ਕਰ ਦਿੱਤਾ ਗਿਆ ਸੀ।

ਧਿਆਨ ਯੋਗ ਹੈ ਕਿ 18 ਅਕਤੂਬਰ ਨੂੰ INX ਮੀਡਿਆ ਕੇਸ ਵਿੱਚ CBI ਨੇ ਕੈਬੀਨੇਟ ਮੰਤਰੀ ਤੇ ਕਾਂਗਰਸੀ ਆਗੂ ਪੀ.ਚਿਦੰਬਰਮ, ਉਨ੍ਹਾਂ ਦੇ ਬੇਟੇ ਕਾਰਤੀ ਚਿਦੰਬਰਮ ਤੇ ਉਨ੍ਹਾਂ ਦੀ ਦੋ ਕੰਪਨੀਆਂ ਸਣੇ ਕੁੱਲ 15 ਲੋਕਾਂ ਦੇ ਖਿਲਾਫ ਸ਼ੁੱਕਰਵਾਰ ਨੂੰ ਚਾਰਜਸ਼ੀਟ ਦਰਜ ਕੀਤੀ ਸੀ।

ਇਸ ਦੌਰਾਨ ਸੀਬੀਆਈ ਨੇ ਸੁਪਰੀਮ ਕੋਰਟ ਨੂੰ ਇਹ ਵੀ ਕਿਹਾ ਸੀ ਕਿ ਇਸ ਮਾਮਲੇ ਵਿੱਚ ਭ੍ਰਿਸ਼ਟਾਚਾਰ ਦੀ ਜਾਂਚ ਜਾਰੀ ਹੈ। ਲਿਹਾਜ਼ਾ ਪੀ. ਚਿਦੰਬਰਮ ਨੂੰ ਹਾਲੇ ਜ਼ਮਾਨਤ ਨਾਂ ਦਿੱਤੀ ਜਾਵੇ। CBI ਨੇ ਜੋ ਜ਼ਮਾਨਤ ਮੰਗ ਦਰਜ ਕੀਤੀ ਸੀ ਉਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇੰਦਰਾਣੀ ਮੁਖਰਜੀ ਨੇ ਪੀ.ਚਿਦੰਬਰਮ ਨੂੰ ਰਿਸ਼ਵਤ ਦੇ ਤੌਰ ਉੱਤੇ 35.5 ਕਰੋੜ ਰੁਪਏ ਤੋਂ ਜ਼ਿਆਦਾ ਦਿੱਤੇ। ਇਹ ਪੈਸੇ ਸਿੰਗਾਪੁਰ, ਮਾਰੀਸ਼ੀਅਸ, ਬਰਮੂਦਾ, ਇੰਗਲੈਂਡ ਅਤੇ ਸਵੀਟਜ਼ਰਲੈਂਡ ਵਿੱਚ ਦਿੱਤੇ ਗਏ। ਇਹ ਦੋਸ਼ ਪੱਤਰ ਵਿਸ਼ੇਸ਼ ਜੱਜ ਲਾਲ ਸਿੰਘ ਦੇ ਸਾਹਮਣੇ ਦਰਜ ਕੀਤਾ ਗਿਆ।

Share this Article
Leave a comment