ਸਿੰਘੂ ਬਾਰਡਰ ‘ਤੇ ਹੱਥ-ਪੈਰ ਕੱਟ ਕੇ ਕਤਲ, ਤਾਲਿਬਾਨੀ ਬਰਬਰਤਾ : ਵਿਜੈ ਸਾਂਪਲਾ

TeamGlobalPunjab
1 Min Read

ਚੰਡੀਗੜ੍ਹ : ਸਿੰਘੂ ਬਾਰਡਰ ‘ਤੇ ਸ਼ੁੱਕਰਵਾਰ ਤੜਕੇ ਵਾਪਰੀ ਘਟਨਾ ਦਾ ਨੈਸ਼ਨਲ ਐੱਸ.ਸੀ. ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਸਖ਼ਤ ਨੋਟਿਸ ਲਿਆ ਹੈ।  ਘਟਨਾ ਦੀ ਨਿਖੇਧੀ ਕਰਦਿਆਂ ਵਿਜੈ ਸਾਂਪਲਾ ਨੇ ਕਿਹਾ, ਜਿਹੜੀ ਬੇਰਹਿਮੀ ਨਾਲ ਸਿੰਘੂ ਬਾਰਡਰ ‘ਤੇ ਇਕ ਐੱਸ.ਸੀ. ਵਿਅਕਤੀ ਦਾ ਹੱਥ ਕੱਟ ਕੇ, ਲੱਤਾਂ ਤੋੜ ਕੇ ਕਤਲ ਕੀਤਾ ਗਿਆ, ਇਹ ਇਕ ਤਾਲਿਬਾਨੀ ਬਰਬਰਤਾ ਹੈ।

ਸਾਂਪਲਾ ਨੇ ਕਿਹਾ ਕਿ ਸਿੰਘੂ ਬਾਰਡਰ ‘ਤੇ ਲਖਬੀਰ ਸਿੰਘ ਦੀ ਹੱਤਿਆ ਦੇ ਵਾਇਰਲ ਵੀਡੀਓ ਦੇਖਣ ਤੋਂ ਬਾਅਦ ਲੱਗਦਾ ਹੈ ਸਿੰਘੂ ਬਾਰਡਰ ‘ਤੇ ਬੈਠੇ ਅੰਦੋਲਨਕਾਰੀ ਕਿਸਾਨ ਸੰਗਠਨਾਂ ਦੇ ਵਰਕਰਾਂ ਨੂੰ ਕਾਨੂੰਨ ਦਾ ਕੋਈ ਭੈਅ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਗਲਤੀ ਕਿੰਨੀ ਵੀ ਵੱਡੀ ਹੋਵੇ, ਪਰ ਕਿਸੇ ਦੋਸ਼ੀ ਨੂੰ ਜਾਨੋਂ ਮਾਰਨ ਦਾ ਹੱਕ ਨਹੀਂ ਹੈ ।

- Advertisement -

ਜ਼ਿਕਰਯੋਗ ਹੈ ਕਿ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਹੋਣ ਦੇ ਨਾਤੇ ਇਸ ਘਟਨਾ ਨੂੰ ਧਿਆਨ ਵਿਚ ਰੱਖਦਿਆਂ ਹਰਿਆਣਾ ਪੁਲਿਸ ਦੇ ਡੀ.ਜੀ.ਪੀ. ਨਾਲ ਤੁਰੰਤ ਗੱਲ ਕਰ ਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦਾ ਸਾਂਪਲਾ ਵਲੋਂ ਆਦੇਸ਼ ਦਿੱਤਾ ਗਿਆ ਹੈ ।

Share this Article
Leave a comment