ਸਾਊਦੀ ਅਰਬ ‘ਚ 70% ਆਬਾਦੀ ਨੂੰ ਮੁਫ਼ਤ ‘ਚ ਮਿਲੇਗੀ ਕੋਵਿਡ-19 ਵੈਕਸੀਨ

TeamGlobalPunjab
1 Min Read

ਨਿਊਜ਼ ਡੈਸਕ: ਕੋਰੋਨਾ ਮਹਾਂਮਾਰੀ ਦਾ ਕਹਿਰ ਵਿਸ਼ਵ ਭਰ ਵਿੱਚ ਹਾਲੇ ਵੀ ਜਾਰੀ ਹੈ, ਵੱਖ-ਵੱਖ ਦੇਸ਼ਾਂ ਵਿਚ ਸੰਕਰਮਣ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ। ਹਾਲਾਂਕਿ ਇਸ ਤੋਂ ਬਚਾਅ ਲਈ ਟੀਕੇ ਬਣਾਉਣ ਦੀ ਤਿਆਰੀ ਵੀ ਤੇਜ਼ੀ ਨਾਲ ਚੱਲ ਰਹੀ ਹੈ। ਕਈ ਕੰਪਨੀਆਂ ਟੀਕਾ ਬਣਾਉਣ ਦੇ ਆਖ਼ਰੀ ਟ੍ਰਾਇਲ ਵਿੱਚ ਚੱਲ ਰਹੀਆਂ ਹਨ। ਅਜਿਹੇ ਵਿੱਚ ਹੁਣ ਕਈ ਦੇਸ਼ਾਂ ਨੇ ਦਵਾਈਆਂ ਦੀਆਂ ਸਪਲਾਈ ਨੂੰ ਲੈ ਕੇ ਨੀਤੀਆਂ ਅਤੇ ਨਿਯਮ ਬਣਾਉਣੇ ਸ਼ੁਰੂ ਕਰ ਦਿੱਤੇ ਹਨ।

ਸਾਊਦੀ ਅਰਬ ਸਰਕਾਰ ਤੇ ਸਿਹਤ ਮੰਤਰਾਲੇ ਨੇ ਦੇਸ਼ ਦੀ 70 ਫੀਸਦੀ ਆਬਾਦੀ ਨੂੰ ਮੁਫ਼ਤ ਵਿੱਚ ਟੀਕੇ ਲਗਾਉਣ ਦਾ ਐਲਾਨ ਕੀਤਾ ਹੈ। ਉਥੋਂ ਦੇ ਅਧਿਕਾਰੀਆਂ ਨੂੰ ਉਮੀਦ ਹੈ ਕਿ ਟੀਕਾਕਰਣ ਦਾ ਕੰਮ ਅਗਲੇ ਸਾਲ ਤੱਕ ਪੂਰਾ ਕਰ ਲਿਆ ਜਾਵੇਗਾ।

ਉਨ੍ਹਾਂ ਨੇ ਦੱਸਿਆ ਕਿ ਸਾਊਦੀ ਅਰਬ ਵੈਕਸੀਨ ਹਾਸਲ ਕਰਨ ਲਈ ਦੋ ਤਰੀਕਿਆਂ ਨਾਲ ਕੰਮ ਕਰ ਰਿਹਾ ਹੈ। ਪਹਿਲਾ ਰਸਤਾ ਹੈ ਕੋਵੈਕਸ ਸੰਗਠਨ ਜ਼ਰੀਏ G20 ਦਾ ਸੰਗਠਨ ਬਣਾਉਣ ਅਤੇ ਵਿੱਤੀ ਮੱਦਦ ਦੇਣ ‘ਚ ਭੂਮਿਕਾ ਹੈ। ਇਸ ਸਹੂਲਤ ਜ਼ਰੀਏ ਸਾਊਦੀ ਅਰਬ ਵੱਡੀ ਤਾਦਾਦ ਵਿਚ ਵੈਕਸੀਨ ਹਾਸਲ ਕਰ ਸਕੇਗਾ, ਜਦਕਿ ਦੂਜਾ ਰਸਤਾ ਸਿੱਧਾ ਵੱਡੀਆਂ ਕੰਪਨੀਆਂ ਨਾਲ ਸੰਪਰਕ ਕਰ ਵੈਕਸੀਨ ਦੀ ਪ੍ਰਾਪਤੀ ਹੈ। ਇਸ ਜ਼ਰੀਏ ਕੋਵੈਕਸ ਸੰਗਠਨ ਵੱਲੋਂ ਬਾਕੀ ਰਹਿ ਜਾਣ ਵਾਲੀ ਕਮੀ ਨੂੰ ਪੂਰਾ ਕੀਤਾ ਜਾ ਸਕੇਗਾ।

Share this Article
Leave a comment